The Khalas Tv Blog Manoranjan ਗਾਇਕ ਰੰਮੀ ਰੰਧਾਵਾ ’ਤੇ ਪਰਚਾ ਦਰਜ, ਪ੍ਰੇਮਿਕਾ ਨਾਲ ਮਿਲ ਕੇ ਸਕੂਟਰੀ ਕੀਤੀ ਚੋਰੀ!
Manoranjan Punjab

ਗਾਇਕ ਰੰਮੀ ਰੰਧਾਵਾ ’ਤੇ ਪਰਚਾ ਦਰਜ, ਪ੍ਰੇਮਿਕਾ ਨਾਲ ਮਿਲ ਕੇ ਸਕੂਟਰੀ ਕੀਤੀ ਚੋਰੀ!

Rami Randhawa

ਸੱਭਿਆਚਾਰਕ ਗਾਇਕ ਗਾਇਕ ਰੰਮੀ ਰੰਧਾਵਾ ਅਤੇ ਉਸ ਦੀ ਪ੍ਰੇਮਿਕਾ ’ਤੇ ਪਰਚਾ ਦਰਜ ਹੋ ਗਿਆ ਹੈ। ਉਨ੍ਹਾਂ ’ਤੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੰਮੀ ਰੰਧਾਵਾ ਦੇ ਇੱਕ ਵਿਆਹੁਤਾ ਮਹਿਲਾ ਨਾਲ ਪ੍ਰੇਮ ਸਬੰਧ ਹਨ। ਇਸ ਮਹਿਲਾ ਦੇ ਪਤੀ ਨੇ ਹੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦਾ ਨਾਂ ਰਾਕੇਸ਼ ਹੈ।

ਸ਼ਿਕਾਇਤ ਵਿੱਚ ਰਾਕੇਸ਼ ਨੇ ਦੱਸਿਆ ਹੈ ਕਿ ਉਸ ਦਾ ਮੁਲਜ਼ਮ ਰਾਜਵਿੰਦਰ ਕੌਰ ਨਾਲ 2013 ’ਚ ਵਿਆਹ ਹੋਇਆ ਸੀ। ਪਿਛਲੇ 5 ਸਾਲਾਂ ਤੋਂ ਰਾਜਵਿੰਦਰ ਗਾਇਕ ਰੰਮੀ ਨਾਲ ਰਹਿ ਰਹੀ ਹੈ। ਜਦੋਂ ਰਾਕੇਸ਼ ਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਰੰਮੀ ਰੰਧਾਵਾ ਵੱਲੋਂ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਸ਼ਿਕਾਇਤਕਰਤਾ ਰਾਕੇਸ਼ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਆਪਣੇ ਪ੍ਰੇਮੀ ਰੰਮੀ ਰੰਧਾਵਾ ਨਾਲ ਆ ਕੇ ਘਰ ਦੇ ਬਾਹਰ ਖੜ੍ਹੀ ਸਕੂਟਰੀ ਲੈ ਜਾਂਦੀ ਹੈ। ਇਹ ਸਾਰੀ ਵਾਰਦਾਤ ਲੱਗੇ CCTV ਕੈਮਰੇ ’ਚ ਕੈਦ ਹੋ ਗਈ ਹੈ। ਇਸੇ ਦੇ ਆਧਾਰ ’ਤੇ ਰੰਮੀ ਰੰਧਾਵਾ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ ਗਾਇਕ ਰੰਮੀ ਰੰਧਾਵਾ ਹਮੇਸ਼ਾ ਹੀ ਵਿਵਾਦਾਂ ’ਚ ਘਿਰਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਗਾਇਕ ਐਲੀ ਮਾਂਗਟ ਨਾਲ ਉਸ ਦਾ ਵਿਵਾਦ ਹੋਇਆ ਸੀ।

 

ਇਹ ਵੀ ਪੜ੍ਹੋ – ਹਿਮਾਚਲ ’ਚ ਵਿਰੋਧੀਆਂ ’ਤੇ ਵਰ੍ਹੇ PM ਮੋਦੀ! ‘ਜ਼ਿਆਦਾ ਦਿਨ ਨਹੀਂ ਟਿਕੇਗੀ ਹਿਮਾਚਲ ਸਰਕਾਰ’, ‘ਕੰਗਨਾ ਨੂੰ ਮਾੜਾ ਕਹਿਣਾ ਦੇਵਭੂਮੀ ਦਾ ਅਪਮਾਨ ਕਰਨਾ’
Exit mobile version