ਲੁਧਿਆਣਾ : ਪੰਜਾਬ ਵਿੱਚ ਲੁੱਟਾ-ਖੋਹਾਂ ਅਤੇ ਫਿਰੋਤੀ ਮੰਗਣ ਦੀਆਂ ਘਟਵਾਨਾਂ ਲਗਾਤਾਰ ਵੱਧ ਰਹੀਆਂ ਹਨ। ਜਿਸ ਕਾਰਨ ਸੂਬੇ ਦੀ ਕਾਨੂੰਨ ਅਬਸਥਾ ਵਿਗੜ ਰਹੀ ਹੈ ਅਤੇ ਆਮ ਲੋਕਾਂ ਇਸ ਤੋਂ ਕਾਫੀ ਪਰੇਸ਼ਾਨ ਹਨ। ਇੰਨਾਂ ਘਟਵਾਨਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੀ ਲਗਾਤਾਰ ਕੰਮ ਰਹੀ ਹੈ। ਇਸ ਸਬੰਧ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਧਿਆਣਾ ਪੁਲਿਸ ਵੱਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਅੱਜ ਜਾਲ ਵਿਛਾ ਕੇ ਲੁਧਿਆਣਾ ਗਿੱਲ ਨੇੜੇ ਕੈਂਡ ਪੁਲ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੂੰ ਸੁਨੀਲ ਕੁਮਾਰ ਦੇ ਨਾਂ ਦੇ ਸ਼ਖ਼ਸ ਨੂੰ ਇਹ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਮੁਲਜ਼ਮ ਗੈਂਗਸਟਰ ਦਸ ਕੇ ਫਿਰੌਤੀ ਮੰਗ ਰਹੇ ਸਨ ਉਹਨਾਂ ਦੱਸਿਆ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ ।
ਪੀੜਤ ਨੇ ਦੱਸਿਆ ਕਿ ਮੇਰੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਅਤੇ ਮੁਲਜ਼ਮ ਕਹਿ ਰਹੇ ਸਨ ਕਿ ਉਸ ਦੇ ਸਰੀਰ ਦੇ ਵਿੱਚ ਪਿੱਤਲ ਭਰ ਦੇਣਗੇ ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਅਤੇ ਪੁਲਿਸ ਕਮਿਸ਼ਨਰ ਨੇ ਖੁਦ ਮੌਕੇ ਤੇ ਜਾ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਖੁਦ ਇਸ ਪੂਰੇ ਆਪ੍ਰੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਨੇਪਰੇ ਚਾੜ੍ਹਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੀੜਤ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੂੰ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਲਗਾਤਾਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜੰਮ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਖੁਦ ਉਸ ਨਾਲ ਗੱਲਬਾਤ ਕੀਤੀ ਅਤੇ ਪੂਰਾ ਜਾਲ ਵਿਛਾਇਆ ਗਿਆ ਕਿ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ ।
ਪੀੜਤਾ ਨੇ ਦੱਸਿਆ ਕਿ ਉਸ ਨੇ ਕਿਹਾ ਕਿ ਉਹ ਪੰਜ ਲੱਖ ਨਹੀਂ ਦੇ ਸਕਦਾ ਤਾਂ ਡੇਢ ਲੱਖ ਰੁਪਏ ਵਿਚ ਗੱਲ ਹੋਈ । ਮੁਲਜ਼ਮਾਂ ਨੇ ਉਸ ਨੂੰ ਮੌਕੇ ਤੇ ਇੱਕ ਸੁਨਸਾਨ ਜਗ੍ਹਾ ਤੇ ਪੈਸੇ ਲੈ ਕੇ ਆਉਣ ਲਈ ਕਿਹਾ ਜਿਸ ਤੋਂ ਬਾਅਦ ਜਦੋਂ ਉਸ ਨੇ ਆ ਕੇ ਪੈਸੇ ਰੱਖੇ ਤਾਂ ਦੋ ਮੁਲਜ਼ਮ ਉਹ ਡੇਢ ਲੱਖ ਰੁਪਏ ਲੈ ਕੇ ਚਲੇ ਗਏ ਜਿਸ ਦਾ ਪੁਲਿਸ ਨੇ ਪਿੱਛਾ ਕੀਤਾ ਅਤੇ ਦੋਹਾਂ ਨੂੰ ਪੈਸਿਆਂ ਸਮੇਤ ਕਾਬੂ ਕਰ ਲਿਆ ਪੀੜਤ ਨੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਹੈ