ਬਿਊਰੋ ਰਿਪੋਰਟ : ਦੋਹਾ (DOHA) ਵਿੱਚ ਖੇਡੇ ਜਾ ਰਹੇ FIFA WORLD CUP 2022 ਵਿੱਚ ਮੰਗਲਵਾਲ ਨੂੰ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ । ਖਿਤਾਬ ਦੀ ਦਾਅਵੇਦਾਰ ਅਰਜਨਟੀਨਾ (Argentina) ਦੁਨੀਆ ਦੀ 49ਵੇਂ ਨੰਬਰ ਦੀ ਟੀਮ ਤੋਂ ਹਾਰ ਗਈ ਗਈ ਹੈ। ਗਰੁੱਪ C ਵਿੱਚ ਅਰਜਨਟੀਨਾ ਦਾ ਮੁਕਾਬਲਾ ਸਾਉਦੀ ਅਰਬ ਨਾਲ ਨਾਲ ਸੀ । ਪਰ ਦਿਲਚਸਪ ਮੁਕਾਬਲੇ ਵਿੱਚ ਅਰਜਨਟੀਨਾ ਨੂੰ 2-1 ਦੇ ਗੋਲ ਨਾਲ ਸ਼ਿਕਸਤ ਮਿਲੀ ।
ਸਾਉਦੀ ਅਰਬ (SAUDI ARABIA) ਨੇ ਦੂਜੇ ਹਾਫ ਵਿੱਚ ਜ਼ਬਰਦਸਤ ਖੇਡ ਵਿਖਾਇਆ ਅਤੇ 2 ਗੋਲ ਕਰ ਦਿੱਤੇ । ਪਹਿਲੇ 48 ਵੇਂ ਮਿੰਟ ਵਿੱਚ ਅਲ- ਸ਼ਾਹਰਾਨੀ ਨੇ ਗੋਲ ਕੀਤਾ ਫਿਰ 5 ਮਿੰਟ ਦੇ ਅੰਤਰ ਵਿੱਚ ਸਲੇਮ ਅਲ ਦਾਵਸਾਰੀ ਨੇ 53ਵੇਂ ਮਿੰਟ ਗੋਲ ਦਾਗ ਦਿੱਤਾ । ਅਰਜਨਟੀਨਾ ਦੇ ਵੱਲੋਂ ਲਿਯੋਨ ਮੇਸੀ ਨੇ 10ਵੇਂ ਮਿੰਟ ਵਿੱਚ ਪੈਨਾਲਟੀ ਦੇ ਜ਼ਰੀਏ ਗੋਲ ਕੀਤਾ ਸੀ । ਇਸ ਦੇ ਬਾਅਦ ਟੀਮ ਕੋਈ ਵੀ ਗੋਲ ਨਹੀਂ ਕਰ ਸਕੀ ।
ਇਸ ਹਾਰ ਦੇ ਬਾਅਦ ਅਰਜਨਟੀਨ ਦਾ ਲਗਾਤਾਰ 36 ਮੈਚ ਨਾ ਹਾਰਨ ਦਾ ਸਿਲਸਿਲਾ ਟੁੱਟ ਗਿਆ ਹੈ। ਅਰਜਨਟੀਨਾ ਨੇ 25 ਮੈਚ ਜਿੱਤੇ ਸਨ ਜਦਕਿ 11 ਮੈਚ ਡਰਾਅ ਰਹੇ ਸਨ। ਹੁਣ ਅਰਜਨਟੀਨਾ ਦਾ ਅਗਲਾ ਮੁਕਾਬਲਾ 27 ਨਵੰਬਰ ਨੂੰ ਮੈਕਸਿਕੋ ਅਤੇ 30 ਨਵੰਬਰ ਨੂੰ ਪੋਲੈਂਡ ਨਾਲ ਹੋਵੇਗਾ । ਸਾਉਦੀ ਅਰਬ ਦੀ ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਤੀਜੀ ਜਿੱਤ ਹੈ ।