ਬਿਉਰੋ ਰਿਪੋਰਟ – ਜਲੰਧਰ ਵਿੱਚ ਕਮਿਸ਼ਨਰੇਟ ਪੁਲਿਸ (JALANDHAR COMMISSION OFFICE) ਅਤੇ ਨਸ਼ਾ ਤਸਕਰਾਂ(DRUG SMUGGLER) ਵਿਚਾਲੇ ਮੁੱਠਭੇੜ (ENCOUNTER) ਦੀ ਇਤਲਾਹ ਹੈ। ਪਤਾ ਚੱਲਿਆ ਹੈ ਕਿ ਇੱਕ ਸਮੱਗਲਰ ਨੂੰ ਗੋਲੀ ਲੱਗੀ ਹੈ। ਪੁਲਿਸ ਦੀ ਨਸ਼ਾ ਸਮੱਗਲਰਾਂ ਨੂੰ ਮੁੱਠਭੇੜ ਜਲੰਧਰ ਦੇ ਪਾਸ਼ ਇਲਾਕੇ ਲਾਜਪਤ ਨਗਰ ਵਿੱਚ ਹੋਈ।
ਜਾਣਕਾਰੀ ਦੇ ਮੁਤਾਬਿਕ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (SWAPAN SHARMA) ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਵੱਲੋਂ ਚਲਾਏ ਜਾ ਰਹੇ ਇਸ ਐਨਕਾਉਂਟਰ ਵਿੱਚ ਕੁਝ ਸਮੱਗਲਰ ਸ਼ਹਿਰ ਵਿੱਚ ਨਸ਼ਾ ਸਪਲਾਈ ਕਰਨ ਆਏ ਸਨ।
ਜਾਣਕਾਰੀ ਮਿਲ ਦੇ ਹੀ ਪੁਲਿਸ ਕਮਿਸ਼ਨਰ ਨੇ ਨਿਰਦੇਸ਼ ‘ਤੇ ਪੁਲਿਸ ਦੀ ਟੀਮ ਨਸ਼ਾ ਸਮੱਗਲਰਾਂ ਦਾ ਪਿੱਛਾ ਕੀਤਾ। ਪੁਲਿਸ ਦੀ ਟੀਮ ਨੂੰ ਵੇਖ ਸਮੱਗਲਰ ਭੱਜਣ ਲੱਗੇ ਤਾਂ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਫੀ ਦੂਰ ਤੱਕ ਪਿੱਛਾ ਕਰਨ ਦੇ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਵਿੱਚ ਇਕ ਸਮੱਗਲਰ ਨੂੰ ਗੋਲੀ ਮਾਰੀ ਅਤੇ ਉਹ ਜ਼ਖਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਮੱਗਲਰ ਤੋਂ ਨਸ਼ੀਲੇ ਪ੍ਰਦਾਰਥ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਮਹਿਬੂਬਾ ਮੁਫਤੀ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ