ਬਿਊਰੋ ਰਿਪੋਰਟ : ਪੰਜਾਬ ਵਿੱਚ ਹੜ੍ਹਾਂ ਦੌਰਾਨ ਜਿੱਥੇ ਲੋਕ ਅਣਜਾਨ ਹੋਣ ਦੇ ਬਾਵਜੂਦ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਉਧਰ ਫਿਰੋਜ਼ਪੁਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਵੀ ਸਾਹਮਣੇ ਆਈ ਹੈ । ਇੱਥੇ ਇੱਕ ਨੌਜਵਾਨ ਪਾਣੀ ਵਿੱਚ ਡੁੱਬ ਰਿਹਾ ਸੀ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਕੋਈ ਰਸੀ ਸੁੱਟੀ ਨਾ ਹੀ ਕਿਸੇ ਨੇ ਤੈਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ । ਹਰ ਐਂਗਲ ਤੋਂ ਸਿਰਫ਼ ਵੀਡੀਓ ਗਰਾਫੀ ਚੱਲ ਦੀ ਰਹੀ । ਕੋਈ ਮਦਦ ਲਈ ਅੱਗੇ ਨਹੀਂ ਆਇਆ । ਇਸ ਘਟਨਾ ਦਾ ਇੱਕ ਵੀਡੀਓ ਵੀ ਆਇਆ ਹੈ ਜਿਸ ਵਿੱਚ ਨੌਜਵਨ ਦੀ ਮੌਤ ਹੋ ਗਈ ਹੈ ।
ਮ੍ਰਿਤਕ ਖੜਾ ਪਾਣੀ ਨੂੰ ਵੇਖ ਰਿਹਾ ਸੀ
ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਹੋਈ ਹੈ । ਜੋ ਕਿ ਪਿੰਡ ਨੌਬਹਰਾਮ ਸ਼ੇਰ ਸਿੰਘ ਵਾਲਾ ਦੇ ਰੂਪ ਵਿੱਚ ਹੋਈ ਹੈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਉਸ ਵੇਲੇ ਹੋਇਆ ਜਦੋਂ ਸਤਲੁਜ ਦਰਿਆ ਦੀ ਇੱਕ ਧਾਰਾ ਪਿੰਡ ਦੇ ਕੋਲੋ ਤੇਜੀ ਨਾਲ ਜਾ ਰਹੀ ਸੀ । ਜਗਦੀਸ਼ ਉੱਤੋਂ ਸਤਲੁਜ ਦਰਿਆ ਦੇ ਤੇਜ ਬਹਾਵ ਨੂੰ ਵੇਖ ਰਿਹਾ ਸੀ ।
ਬਚਣ ਦੇ ਲਈ ਹੱਥ ਪੈਰ ਮਾਰ ਰਿਹਾ ਸੀ
ਦੱਸਿਆ ਜਾ ਰਿਹਾ ਹੈ ਜਦੋਂ ਜਗਦੀਸ਼ ਦਰਿਆ ਨੂੰ ਵੇਖ ਰਿਹਾ ਸੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਦਰਿਆ ਵਿੱਚ ਡਿੱਗ ਗਿਆ। ਜਗਦੀਸ਼ ਡੁੱਬਣ ਤੋਂ ਬਚਣ ਦੇ ਲਈ ਕੋਸ਼ਿਸ਼ ਕਰਦਾ ਰਿਹਾ ਪਰ ਸਤਲੁਜ ਦੇ ਤੇਜ ਬਹਾਵ ਵਿੱਚ ਉਸ ਦੀ ਇੱਕ ਵੀ ਨਹੀਂ ਚੱਲੀ ਉਸ ਦਾ ਮ੍ਰਿਤਕ ਸ਼ਰੀਰਕ ਪਾਣੀ ਤੋਂ ਬਾਹਰ ਕੱਢਿਆ । ਜਗਦੀਸ਼ ਦੀ ਪਤਨੀ ਅਤੇ 2 ਬੱਚਿਆਂ ਦਾ ਬੁਰਾ ਹਾਲ ਹੈ ।
ਸਤਲੁਜ ਦਾ ਪਾਣੀ ਤੇਜੀ ਨਾਲ ਉਤਰ ਰਿਹਾ
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਨੌਜਵਾਨ ਡੁੱਬ ਰਿਹਾ ਸੀ ਤਾਂ ਬਾਹਰ ਖੜੇ ਨੌਜਵਾਨਾਂ ਨੇ ਉਸ ਨੂੰ ਬਚਾਉਣ ਦੀ ਬਜਾਏ ਡੁੱਬ ਦੇ ਹੋਏ ਦਾ ਵੀਡੀਓ ਬਣਾਉਣ ਲੱਗੇ । ਉਨ੍ਹਾਂ ਨੇ ਕਿਸੇ ਤੋਂ ਨੌਜਵਾਨ ਨੂੰ ਬਚਾਉਣ ਦੇ ਲਈ ਮਦਦ ਨਹੀਂ ਮੰਗੀ । ਇਸ ਸ਼ਰਮਨਾਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਨਿੰਦਾ ਹੋ ਰਹੀ ਹੈ । ਰਾਹਤ ਦੀ ਗੱਲ ਇਹ ਹੈ ਕਿ ਹੁਣ ਸਤਲੁਜ ਦਾ ਪਾਣੀ ਤੇਜੀ ਨਾਲ ਹੇਠਾਂ ਆ ਰਿਹਾ ਹੈ।