Punjab

ਪੁਲਿਸ ਦੀ ਵਰਦੀ ਦੇ ਨਾਂ ‘ਤੇ ਸਾਢੇ 19 ਲੱਖ ਦੀ ਠੱਗੀ !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋ ਕੇ ਆਪਣਾ ਅਤੇ ਪਰਿਵਾਰ ਦਾ ਭਵਿੱਖ ਚੰਗਾ ਕਰਨ ਦੀ ਉਮੀਦ ਲਗਾਈ ਬੈਠੇ ਫਿਰੋਜ਼ਪੁਰ ਦੇ ਤਿੰਨ ਨੌਜਵਾਨਾਂ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਗਏ ਹਨ । ਪੁਲਿਸ ਅਧਿਕਾਰੀਆਂ ਦੇ ਨਾਲ ਚੰਗੇ ਸਬੰਧ ਹੋਣ ਦਾ ਭਰੋਸਾ ਦੇ ਕੇ ਨੌਜਵਾਨਾਂ ਤੋਂ ਸਾਢੇ 19 ਲੱਖ ਰੁਪਏ ਠੱਗ ਲਏ ਗਏ । ਨੌਜਵਾਨ ਨਾ ਤਾਂ ਪੁਲਿਸ ਵਿੱਚ ਭਰਤੀ ਹੋ ਸਕੇ ਉਲਟਾ ਸਾਢੇ 19 ਲੱਖ ਵੀ ਗਏ ਅਤੇ ਹੁਣ ਵਾਪਸ ਕਰਨ ਨੂੰ ਤਿਆਰ ਨਹੀਂ ਹਨ।

ਪੁਲਿਸ ਨੇ ਠੱਗਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ

ਫਿਰੋਜ਼ਪੁਰ ਪੁਲਿਸ ਨੂੰ ਪੀੜਤ ਨੌਜਵਾਨ ਗੁਰਲਾਲ ਸਿੰਘ ਵੱਲੋਂ 17 ਜਨਵਰੀ 2022 ਨੂੰ ਆਪਣੇ 2 ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਅਤੇ ਗੁਰਬੀਰ ਸਿੰਘ ਦੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਕੀਤੀ ਸੀ । ਇਸ ਦੀ ਜਾਂਚ 14 ਮਹੀਨੇ ਦੇ ਬਾਅਦ ਪੂਰੀ ਹੋਈ ਅਤੇ ਹੁਣ ਫਿਰੋਜ਼ਪੁਰ ਸਿੱਟੀ ਥਾਣਾ ਨੇ ਹਤੀਸ਼ ਪਰਾਸ਼ਰ,ਮਨੀਲਾ ਸੂਦ,ਭਰਤ ਸੂਦ ਅਤੇ ਵਿਕਰਾਂਤ ਅਹੂਜਾ ਦੇ ਖਿਲਾਫ ਧੋਖਾਧੜੀ ਦੀ IPC ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਹੈ । ਮੁਕਦਮੇ ਦੇ IO ਦਿਲੀਪ ਕੁਮਾਰ ਨੇ ਦੱਸਿਆ ਹੈ ਕਿ ਫਿਲਹਾਲ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ,ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਬੇਰੁਜ਼ਗਾਰਾਂ ਨਾਲ ਧੋਖਾਧੜੀ ,ਰੁਪਏ ਵਾਪਸ ਦਿਵਾਏ ਪੁਲਿਸ

ਪੀੜਤਾਂ ਨੇ ਦੱਸਿਆ ਕਿ ਬੇਰੁਜ਼ਗਾਰ ਦੇ ਨਾਲ ਵੱਡਾ ਧੋਖਾ ਹੋਇਆ ਹੈ,ਇੱਕ ਤਾਂ ਸਰਕਾਰੀ ਨੌਕਰੀ ਦੇਣ ਦੇ ਨਾ ‘ਤੇ ਕਰੀਅਰ ਬਰਬਾਦ ਕਰ ਦਿੱਤਾ ਹੈ,ਉਧਰ ਪੀੜਤਾਂ ਦੇ ਸਾਢੇ 19 ਲੱਖ ਵੀ ਡੁੱਬ ਗਏ ਹਨ । ਧੋਖੇਬਾਜ਼ ਵਾਪਸ ਕਰਨ ਦਾ ਨਾ ਨਹੀਂ ਲੈ ਰਹੇ ਹਨ। ਪੀੜਤਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਿਸ ਤੋਂ ਉਹ ਆਪਣੇ ਲਈ ਰੁਜ਼ਗਾਰ ਦਾ ਸਾਧਨ ਤਾ ਪੈਦਾ ਕਰ ਸਕਣ।