The Khalas Tv Blog Punjab ਪੰਜਾਬ ਪੁਲਿਸ ਦੇ ਸਾਹਮਣੇ ਕੁੜੀ ਨਾਲ ਹੋਇਆ ਇਹ ਸਲੂਕ !
Punjab

ਪੰਜਾਬ ਪੁਲਿਸ ਦੇ ਸਾਹਮਣੇ ਕੁੜੀ ਨਾਲ ਹੋਇਆ ਇਹ ਸਲੂਕ !

ਬਿਉਰੋ ਰਿਪੋਰਟ : ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦੀ ਹਰ ਹੱਦ ਪਾਰ ਹੋ ਗਈ । 2 ਬੁਲੇਟ ‘ਤੇ ਸਵਾਰ ਚਾਰ ਮੁੰਡਿਆਂ ਨੇ ਕੁੜੀ ਨੂੰ ਘੇਰਾ ਪਾਇਆ ਅਤੇ ਫਿਰ ਉਸ ‘ਤੇ ਤਲਵਾਰਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਵਾਰ ਕਰਨੇ ਸ਼ੁਰੂ ਕਰ ਦਿੱਤੇ । ਜਦੋਂ ਤੱਕ ਕੁੜੀ ਖੂਨ ਨਾਲ ਹੇਠਾਂ ਨਹੀਂ ਡਿੱਗੀ ਉਦੋਂ ਤੱਕ ਨੌਜਵਾਨ ਵਾਰ ਕਰਦੇ ਰਹੇ । ਆਲੇ-ਦੁਆਲੇ ਲੋਕ ਵੀ ਨਜ਼ਰ ਆ ਰਹੇ ਹਨ ਪਰ ਡਰ ਦੇ ਮਾਰੇ ਕਿਸੇ ਨੇ ਅੱਗੇ ਆਉਣ ਦੀ ਹਿੰਮਤ ਨਹੀਂ ਕੀਤੀ । ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੂਰੀ
‘ਤੇ ਪੁਲਿਸ ਦੇ ਮੁਲਾਜ਼ਮ ਵੀ ਖੜੇ ਸਨ ਪਰ ਉਹ ਵੀ ਨਹੀਂ ਆਏ । ਪਹਿਲਾਂ ਕੁੜੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ।

ਕੋਰਟ ਤੋਂ ਬਾਹਰ ਆਉਣ ‘ਤੇ ਕੁੜੀ ਨੂੰ ਘੇਰਿਆ

ਇਹ ਪੂਰੀ ਵਾਰਦਾਤ ਫਿਰੋਜ਼ਪੁਰ ਦੀ ਅਦਾਲਤ ਦੇ ਬਿਲਕੁਲ ਬਾਹਰ ਹੋਈ । ਜਿਵੇਂ ਹੀ ਮਹਿਲਾ ਕੋਰਟ ਤੋਂ ਬਾਹਰ ਨਿਕਲੀ ਉਸ ਨੂੰ ਮੋਟਰ ਸਾਈਕਲ ‘ਤੇ ਸਵਾਰ ਚਾਰ ਮੁਲਜ਼ਮਾਂ ਨੇ ਘੇਰਾ ਪਾ ਲਿਆ ਅਤੇ ਤਲਵਾਰਾਂ ਕੱਢ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ । ਤਲਵਾਰਾਂ ਨਾਲ ਜਖ਼ਮੀ ਮਹਿਲਾ ਉੱਥੇ ਹੀ ਡਿੱਗ ਗਈ । ਇਹ ਪੂਰੀ ਵਾਰਦਾਤ ਕਿਸੇ ਸ਼ਖਸ ਨੇ ਆਪਣੇ ਮੋਬਾਈਲ ਕੈਮਰੇ ਵਿੱਚ ਵਿੱਚ ਕੈਦ ਕੀਤੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੀ ਅਦਾਲਤ ਦੇ ਬਾਹਰ ਮੌਜੂਦ ਸੀ ਪਰ ਮਹਿਲਾ ਨੂੰ ਬਚਾਉਣ ਦੀ ਹਿੰਮਤ ਨਹੀਂ ਕੀਤੀ । ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ 302 ਦੇ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ । ਹੋ ਸਕਦਾ ਹੈ ਕਿ ਇਸੇ ਮਾਮਲੇ ਵਿੱਚ ਮਹਿਲਾ ਨੂੰ ਡਰਾਉਣ ਦੇ ਲਈ ਉਸ ‘ਤੇ ਹਮਲਾ ਕੀਤਾ ਗਿਆ ਹੋਵੇ।

ਅਦਾਲਤ ਦੇ ਬਾਹਰ ਹਮਲੇ ਦਾ ਇਹ ਵੀਡੀਓ ਸੰਜੀਦਾ ਹੈ। ਪੁਲਿਸ ਹਾਲਾਂਕਿ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਹੀ ਕਰਨ ਦੀ ਗੱਲ ਕਹਿ ਰਹੀ ਹੈ ਪਰ ਅਦਾਲਤ ਵੀ ਸ਼ਰੇਆਮ ਇਸ ਗੁੰਡਾਗਰਦੀ ਦਾ ਨੋਟਿਸ ਲੈ ਸਕਦੀ ਹੈ । ਅਦਾਲਤ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਐਕਸ਼ਨ ਲੈ ਸਕਦੀ ਹੈ ਜਿੰਨਾਂ ਨੇ ਕੁੜੀ ਨੂੰ ਨਹੀਂ ਬਚਾਇਆ । ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਕੁਝ ਦਿਨ ਪਹਿਲਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ । ਕੋਰਟ ਤੋਂ ਬਾਹਰ ਨਿਕਲ ਰਹੇ ਗਵਾਹਾਂ ‘ਤੇ ਗੋਲੀਆਂ ਚਲਾਇਆ ਗਈਆਂ ਸਨ । ਇਸ ਦੌਰਾਨ 2 ਗਵਾਹ ਜ਼ਖਮੀ ਹੋ ਗਏ ਸਨ ।

Exit mobile version