Punjab

ਵੱਡੇ ਬਾਦਲ ਦੇ ਦਸਤਖ਼ਤਾਂ ‘ਤੇ ਮਾਨ ਨੇ ਲਾਏ ਰਗੜੇ , ਕਿਹਾ ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ

CM Mann targeted the Badal family

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਜਮਾਲਪੁਰ ਵਿਖੇ 225 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਉਦਘਾਟਨ ਕੀਤਾ। ਇਸੇ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੀ ਹਵਾ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਗੁਰੂ ਸਹਿਬਾਨ ਸਾਨੂੰ ਇਹ ਬਚਨ ਕਰਕੇ ਗਏ ਹਨ ਹਵਾ ਨੂੰ ਗੁਰੂ ਦਾ ਦਰਜਾ , ਪਾਣੀ ਨੂੰ ਪਿਤਾ ਦਾ ਦਰਜਾ  ਅਤੇ ਧਰਤੀ ਨੂੰ ਮਾਂ ਦਾ ਦਰਜਾ ਦੇਣਾ ਹੈ। ਮਾਨ ਨੇ ਕਿਹਾ ਕਿ ਸਾਡੀ ਇਹ ਬਦਕਿਸਮਤੀ ਹੈ ਕਿ ਅਸੀਂ ਇਹ ਤਿੰਨਾਂ ਦਰਜਿਆਂ ਨੂੰ ਕਾਇਮ ਨਹੀਂ ਰੱਖ ਸਕੇ।

ਤਤਕਾਲੀ ਸਰਕਾਰਾਂ ‘ਚੇ ਵਰਦਿਆਂ ਮਾਨ ਨੇ ਕਿਹਾ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਕਰਕੇ ਲੁਧਿਆਣਾ ‘ਸਥਿਤ ਬੁੱਢਾ ਦਰਿਆ ਹੁਣ ਬੁੱਢਾ ਨਾਲਾ ਬਣ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੰਮ ਕਰਨ ਦੀ ਥਾਂ ਸਿਰਫ ਗੱਲਾਂ ਹੀ ਕੀਤੀਆਂ ਹਨ। ਉਨ੍ਹਾਂ ਮਨੇ ਕਿਹਾ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਸੀਵਰੇਜ ਟ੍ਰੀਟਮੈਂਟ ਪਲਾਂਟ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਕਿਹਾ ਕਿ ਇਹ ਪ੍ਰੋਜੌਕਟ 650 ਕਰੋੜ ਰੁਪਏ ਦਾ ਲਾਗਤ ਨਾਲ ਬਣ ਕੇ ਤਿਆਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਹੀ ਸੀ ਜੋ ਕਿ ਅੱਜ ਪੂਰੀ ਹੋ ਰਹੀ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਬਿਜਲੀ ਦੇ ਜ਼ਰੀਏ , ਸੜਕਾਂ ਦੇ ਜ਼ਰੀਏ , ਸਕੂਲਾਂ ,ਹਸਪਤਾਲਾਂ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚਾਵਾਂਗੇ।

ਉਨ੍ਹਾਂ ਕਿਹਾ ਕਿ ਅੰਗਰੇਜ਼ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸਨ ਪਰ ਆਜ਼ਾਦੀ ਤੋਂ ਬਾਅਦ ਹੁਣ ਸਾਡੀਆਂ ਸਰਕਾਰਾਂ ਕਾਲਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਕੇ ਸਜ਼ਾਵਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਬੁੱਢੇ ਨਾਲੇ ਦਾ ਮੁੱਦਾ ਉਠਾਇਆ ਸੀ। ਬੁੱਢਾ ਨਾਲਾ ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿੱਥੇ ਹਾਲਤ ਬਹੁਤ ਖਰਾਬ ਹੈ।ਸੀਐਮ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ 650 ਕਰੋੜ ਦਾ ਹੈ। ਲੋਕਾਂ ਤੋਂ ਲਿਆ ਗਿਆ ਟੈਕਸ ਅੱਜ ਉਨ੍ਹਾਂ ਦੇ ਨਾਮ ਹੀ ਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 392 ਕਰੋੜ ਰੁਪਏ ਲਾਏ ਗਏ ਹਨ ਤੇ 258 ਕਰੋੜ ਕੇਂਦਰ ਸਰਕਾਰ ਵੱਲੋਂ ਭੇਜੇ ਜਾਣਗੇ। ਨਗਰ ਨਿਗਮ ਲੁਧਿਆਣਾ ਅਗਲੇ 10 ਸਾਲਾਂ ਲਈ ਇਸ ਦੀ ਸਾਂਭ-ਸੰਭਾਲ ਲਈ 320.80 ਕਰੋੜ ਰੁਪਏ ਖਰਚ ਕਰੇਗੀ। 11 ਕਿਲੋਮੀਟਰ ਲੰਬੀ ਪਾਈਪ ਵਿਛਾਈ ਜਾਵੇਗੀ।

ਮੁੱਖ ਮੰਤਰੀ ਮਾਨ ਨੇ ਕਿ ਇਸ ਪ੍ਰੋਜੈਕਟ ਲਈ ਪੈਸਾ ਦੋ ਸਕੀਮਾਂ ਰਾਹੀਂ ਆਇਆ ਹੈ । ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਪ੍ਰੋਜੈਕਟ ਲਈ 400 ਕਰੋੜ ਰੁਪਏ ਮਿਲੇ ਅਤੇ 267 ਕਰੋੜ ਪੰਜਾਬ ਦਾ ਹਿੱਸਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਸਾਫ਼ ਰੱਖਣੀ ਸਾਡੀ ਜਿੰਮੇਵਾਰੀ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 34 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਹੁਣ ਇਨ੍ਹਾਂ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਭਾਅ ਰੇਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਹੁਣ ਇਹ ਖੱਡਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ ਅਤੇ 100 ਖੱਡਾ ਹੋਰ ਸਰਕਾਰ ਪਲੈਨਿੰਗ ਕਰ ਰਹੀ ਹੈ।

ਸੀਐਮ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ 650 ਕਰੋੜ ਦਾ ਹੈ। ਲੋਕਾਂ ਤੋਂ ਲਿਆ ਗਿਆ ਟੈਕਸ ਅੱਜ ਉਨ੍ਹਾਂ ਦੇ ਨਾਮ ਹੀ ਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 392 ਕਰੋੜ ਰੁਪਏ ਲਾਏ ਗਏ ਹਨ ਤੇ 258 ਕਰੋੜ ਕੇਂਦਰ ਸਰਕਾਰ ਵੱਲੋਂ ਭੇਜੇ ਜਾਣਗੇ। ਨਗਰ ਨਿਗਮ ਲੁਧਿਆਣਾ ਅਗਲੇ 10 ਸਾਲਾਂ ਲਈ ਇਸ ਦੀ ਸਾਂਭ-ਸੰਭਾਲ ਲਈ 320.80 ਕਰੋੜ ਰੁਪਏ ਖਰਚ ਕਰੇਗੀ। 11 ਕਿਲੋਮੀਟਰ ਲੰਬੀ ਪਾਈਪ ਵਿਛਾਈ ਜਾਵੇਗੀ।

ਮੁਫਤ ਬਿਜਲੀ ਬਾਰੇ ਬੋਲਦਿਆਂ CM ਮਾਨ ਨੇ ਕਿਹਾ ਕਿ ਪੰਜਾਬ ‘ਚ ਲਗਪਗ ਹਰ ਘਰ ਨੂੰ ਬਿੱਲ ਜ਼ੀਰੋ ਆਉਂਦਾ ਹੈ। ਆਮ ਆਦਮੀ ਕਲੀਨਿਕਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਲੋਕਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 75ਵੇਂ ਆਜ਼ਾਦੀ ਦਿਵਸ ਮੌਕੇ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਦੇ ਨਾਲ 41 ਹੈਲਥ ਪੈਕੇਜ ਮੁਫਤ ਪ੍ਰਦਾਨ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੀ ਕਾਇਆਕਲਪ ਵਿੱਚ ਮੀਲ ਪੱਥਰ ਵਜੋਂ ਕੰਮ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਸਾਡੇ ਲਈ ਸਕੂਲ ਵਿੱਦਿਆ ਦਾ ਮੰਦਰ ਹੋਣੇ ਚਾਹੀਦੇ ਨੇ, ਅਸੀਂ ਇਕੱਲੇ ਸਕੂਲ ਨਹੀਂ ਬਣਾਉਣੇ, ਉਹਨਾਂ ਦੇ ਆਲੇ-ਦੁਆਲੇ ਵਧੀਆ ਮਾਹੌਲ ਵੀ ਦੇਣਾ ਹੈ। ਤਾਂ ਜੋ ਸਾਡੇ ਬੱਚੇ ਗਲਤ ਸੰਗਤ ਦਾ ਸ਼ਿਕਾਰ ਨਾ ਹੋਣ। ਸਿਰਫ਼ ਪੜਾਈ ਵੱਲ ਹੀ ਧਿਆਨ ਦੇਣ। ਮਾਨ ਨੇ ਕਿਹਾ ਕਿ ਪੰਜਾਬ ‘ਚ 117 ਸਕੂਲ ਆਫ ਐਮੀਨੈਂਸ   ਖੋਲੇ ਜਾਣਗੇ।

ਭ੍ਰਿਸ਼ਟਾਚਾਰ ਮਾਮਲਿਆਂ ਤੇ ਕਾਰਵਾਈ ਕਰਦਿਆਂ ਉਹਨਾਂ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਮਾਮਲਿਆਂ ਨੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ।ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨੇ ਲਾਉਦਿਆਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱ ਟਿਆ ਹੈ ਉਸਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਪੈਸਾ ਆਮ ਲੋਕਾਂ ਤੋਂ ਲੁੱ ਟਿਆ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁੜ ਤੋਂ ਉਸ ਪੈਸੇ ਨੂੰ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੱਕ ਪਹੁੰਚਾਏਗੀ। ਮਾਨ ਨੇ ਇਹ ਵੀ ਕਿਹਾ ਕਿ ਆਮ  ਲੋਕਾਂ ਤੋਂ ਲੁੱ ਟਿਆ ਹੋਇਆ ਪੈਸਾ ਅਤੇ ਪਾਰਟੀਆਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ ਜੋ ਕਿ ਆਮ ਲੋਕਾਂ ਦੇ ਲਈ ਵਰਤਿਆ ਜਾਵੇਗਾ।

ਬੰਦੀ ਸਿੰਘਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੰਦੀ ਸਿੰਘ ਜੋ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਦੀ ਰਿਹਾਈ ਦੀ ਮੰਗ ਉੱਠਦੀ ਰਹੀ ਹੈ। ਮਾਨ ਨੇ ਸਾਬਕਾ CM ਪ੍ਰਕਾਸ਼ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਨੇ SGPC ਦੁਆਰਾ ਬੰਦੀ ਸਿੰਘਾ ਦੀ ਰਿਹਾਈ ਲਈ ਸ਼ੁਰੂ ਕੀਤੀ ਦਸਖਤ ਮੁਹਿੰਮ ‘ਤੇ ਦਸਖਤ ਕੀਤੇ ਹਨ ਪਰ ਜਦੋਂ ਉਨ੍ਹਾਂ ਕੋਲ ਸਿਆਸੀ ਪਾਵਰ ਸੀ ਉਦੋਂ ਕਦੇ ਪ੍ਰਕਾਸ਼ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਨਹੀਂ ਉਠਾਈ। ਮਾਨ ਨੇ ਕਿਹਾ ਕਿ ਜੋ ਕਾਨੂੰਨ ਸਜ਼ਾ ਦੇ ਸਕਦਾ ਹੈ ਉਹ ਛੱਡ ਵੀ ਸਕਦਾ ਹੈ।