The Khalas Tv Blog Punjab ਧੀ,ਭਤੀਜੇ,ਭਰਾ ਨੂੰ ਲੈਕੇ ਖ਼ਤਰਨਾਕ ਕਾਰ ਚਲਾਈ,ਵੀਡੀਓ ਬਣਾ ਕੇ ਪਤਨੀ ਨੂੰ ਕੋਸਿਆ,ਬੱਚੀ ਨੇ ਕਿਹਾ ‘ਗੱਡੀ ਹੋਲੀ ਕਰੋ ਪਾਪਾ’
Punjab

ਧੀ,ਭਤੀਜੇ,ਭਰਾ ਨੂੰ ਲੈਕੇ ਖ਼ਤਰਨਾਕ ਕਾਰ ਚਲਾਈ,ਵੀਡੀਓ ਬਣਾ ਕੇ ਪਤਨੀ ਨੂੰ ਕੋਸਿਆ,ਬੱਚੀ ਨੇ ਕਿਹਾ ‘ਗੱਡੀ ਹੋਲੀ ਕਰੋ ਪਾਪਾ’

Ferozpur father killed her daughter brother

ਪਤਨੀ ਦੇ ਗੈਰ ਕਾਨੂੰਨੀ ਰਿਸ਼ਤੇ ਨੂੰ ਲੈਕੇ ਪਰੇਸ਼ਾਨ ਸੀ ਪਤੀ ਇਸ ਵਜ੍ਹਾ ਨਾਲ ਸੂਸਾਈਡ ਕੀਤਾ

ਬਿਊਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਦਿਲ ਨੂੰ ਝਿੰਝੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸ਼ਖ਼ਸ ਨੇ ਆਪਣੀ ਧੀ,ਭਤੀਜੇ ਅਤੇ ਭਰਾ ਦੇ ਨਾਲ ਸੂਸਾਈਡ ਕਰ ਲਿਆ ਹੈ। ਇਸ ਸ਼ਖ਼ਸ ਨੇ ਇੰਨਾਂ ਸਾਰਿਆਂ ਨੂੰ ਪਹਿਲਾਂ ਕਾਰ ਵਿੱਚ ਬਿਠਾਇਆ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਮਰਨ ਤੋਂ ਪਹਿਲਾਂ ਘਟਨਾ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ਵਿੱਚ ਕਾਰ ਚਲਾਉਣ ਵਾਲਾ ਸ਼ਖ਼ਸ ਰੋਹ-ਰੋਹ ਕੇ ਵਰਨ ਦੀ ਵਜ੍ਹਾ ਦੱਸ ਰਿਹਾ ਹੈ। ਵੀਡੀਓ ਵਿੱਚ ਉਸ ਨੇ ਪਤਨੀ ‘ਤੇ ਇਲਾਕੇ ਵਿੱਚ ਇੱਕ ਫਾਇਨਾਂਸਰ ਦੇ ਨਾਲ ਗੈਰ ਕਾਨੂੰਨੀ ਸਬੰਧਾਂ ਦਾ ਜ਼ਿਕਰ ਕੀਤਾ ਹੈ ਨਾਲ ਹੀ ਉਸ ਨੇ ਕਿਹਾ ਕਿ ਉਸ ਦੀ ਸੱਸ ਅਤੇ ਸਾਲੀ ਉਸ ਦਾ ਸਾਥ ਦੇ ਰਹੇ ਹਨ। ਦੇਰ ਸ਼ਾਮ ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਨਹਿਰ ਵਿੱਚੋਂ ਬਰਾਮਦ ਹੋ ਗਈਆਂ ਹਨ। ਜਸਵਿੰਦਰ ਸਿੰਘ ਉਰਫ਼ ਰਾਜੂ (33) ਸ਼ਹਿਰ ਦੇ ਮੁਹੱਲਾ ਬੁਧਵਾਰਾਂ ਵਿਚ ਰਹਿੰਦਾ ਸੀ ਤੇ ਟੈਕਸੀ ਚਲਾਉਂਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਉਰਫ਼ ਰਾਜੂ ਦਾ ਪਤਨੀ ਨਾਲ ਕੁਝ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਕਰੀਬ ਅੱਠ ਦਿਨ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ ਜੋ ਅਜੇ ਤੱਕ ਵਾਪਸ ਨਹੀਂ ਆਈ। ਦੱਸਿਆ ਗਿਆ ਕਿ ਇਸ ਦੌਰਾਨ ਉਸ ਦੀ ਪਤਨੀ ਛਾਉਣੀ ਵਿੱਚ ਰਹਿਣ ਵਾਲੇ ਕਾਲੇ ਨਾਲ ਰਹਿਣ ਲੱਗ ਪਈ। ਇਸ ਕਰਕੇ ਜਸਵਿੰਦਰ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।

ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਸਵਿੰਦਰ ਨੇ ਅੱਜ ਸਵੇਰੇ ਸ਼ਰਾਬ ਪੀਤੀ ਤੇ ਬਾਅਦ ਵਿਚ ਫ਼ਾਜ਼ਿਲਕਾ ਰਹਿੰਦੇ ਆਪਣੇ ਵੱਡੇ ਭਰਾ ਸੋਨੂ ਨੂੰ ਦੱਸਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਦਿਵਿਆਂਸ਼ (14) ਅਤੇ ਗੁਰਲੀਨ ਕੌਰ (11) ਸਣੇ ਆਤਮ ਹੱਤਿਆ ਕਰਨ ਜਾ ਰਿਹਾ ਹੈ। ਸੋਨੂ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਝਿਆ ਤੇ ਉਹ ਆਪਣੇ ਪੁੱਤਰ ਅਗਮ ਨੂੰ ਨਾਲ ਲੈ ਕੇ ਫ਼ਿਰੋਜ਼ਪੁਰ ਆ ਗਿਆ। ਇੱਥੋਂ ਉਸ ਨੇ ਆਪਣੇ ਤੀਜੇ ਅਪਾਹਜ ਭਰਾ ਹਰਪ੍ਰੀਤ ਉਰਫ਼ ਬੰਟੂ ਨੂੰ ਨਾਲ ਲਿਆ ਤੇ ਤਲਵੰਡੀ ਜਾ ਕੇ ਜਸਵਿੰਦਰ ਨਾਲ ਮੁਲਾਕਾਤ ਕਰਕੇ ਉਸ ਨੂੰ ਸਮਝਾਇਆ।

ਸੋਨੂ ਨੇ ਆਪਣੇ ਭਰਾ ਬੰਟੂ ਨੂੰ ਜਸਵਿੰਦਰ ਦੇ ਨਾਲ ਕਾਰ ਵਿਚ ਬਿਠਾ ਦਿੱਤਾ। ਪਿੰਡ ਘੱਲ ਖੁਰਦ ਵਿੱਚੋਂ ਲੰਘਦੀਆਂ ਜੌੜੀਆਂ ਨਹਿਰਾਂ ’ਤੇ ਆ ਕੇ ਜਸਵਿੰਦਰ ਨੇ ਫ਼ਿਰ ਤੋਂ ਕਾਰ ਰੋਕ ਲਈ। ਇੰਨੀ ਦੇਰ ਨੂੰ ਸੋਨੂ ਵੀ ਐਕਟਿਵਾ ’ਤੇ ਉਥੇ ਪਹੁੰਚ ਗਿਆ। ਸੋਨੂ ਨੇ ਜਸਵਿੰਦਰ ਦੇ ਪੁੱਤਰ ਦਿਵਿਆਂਸ਼ ਨੂੰ ਗੱਡੀ ਵਿੱਚੋਂ ਉਤਾਰ ਕੇ ਆਪਣੇ ਪੁੱਤਰ ਅਗਮ (11) ਨੂੰ ਬਿਠਾ ਦਿੱਤਾ। ਸੋਨੂ ਆਪਣੀ ਐਕਟਿਵਾ ’ਤੇ ਕਾਰ ਤੋਂ ਅੱਗੇ ਜਾਣ ਲੱਗਿਆ। ਜਸਵਿੰਦਰ ਨੇ ਅਚਾਨਕ ਆਪਣਾ ਇਰਾਦਾ ਬਦਲ ਦਿੱਤਾ ਤੇ ਗੱਡੀ ਤੇਜ਼ੀ ਨਾਲ ਭਜਾ ਕੇ ਨਹਿਰ ਵਿਚ ਸੁੱਟ ਦਿੱਤੀ। ਇਹ ਵਾਰਦਾਤ ਅੱਜ ਸਵੇਰੇ ਕਰੀਬ ਦਸ ਵਜੇ ਦੀ ਦੱਸੀ ਜਾਂਦੀ ਹੈ।

ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਕਈ ਘੰਟੇ ਬਚਾਓ ਕਾਰਜ ਕਰਨ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢਿਆ ਗਿਆ, ਪ੍ਰੰਤੂ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਥਾਣਾ ਘੱਲ ਖੁਰਦ ਦੇ ਮੁਖੀ ਅਭਿਨਵ ਚੌਹਾਨ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Exit mobile version