International

ਬ੍ਰਿਟਿਸ਼ ਕੋਲੰਬੀਆ ਪ੍ਰਸ਼ਾਸਨ ਨੇ ਕੀਤੀ ਪੰਜਾਬ ਤੋਂ ਆਏ ਬਜ਼ੁਰਗਾਂ ਨੂੰ ਅੰਗਰੇਜੀ ਸਿਖਾਉਣ ਦੀ ਅਪੀਲ,emergency helpline ‘ਤੇ ਕਰਨਾ ਪੈਂਦਾ ਹੈ ਮੁਸ਼ਕਿਲਾਂ ਦਾ ਸਾਹਮਣਾ

The British Columbia government is worried about the elderly from Punjab

ਬ੍ਰਿਟਿਸ਼ ਕੋਲੰਬੀਆ : ਪੰਜਾਬ ਤੋਂ  Family Reunite Program ਤਹਿਤ ਕੈਨੇਡਾ ਆਉਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸੇਵਾਵਾਂ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੈਂਸੀ ਸੇਵਾ 911 ਆਪਰੇਟਰ ਅੰਗਰੇਜ਼ੀ ਬੋਲਣ ਵਿੱਚ ਅਸਮਰੱਥਾ ਦੇ ਕਾਰਨ ਸਮੇਂ ਸਿਰ ਮਦਦ ਪ੍ਰਦਾਨ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ।

ਇੱਕ ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਮਰਜੈਂਸੀ ਸੇਵਾ 911 ਨੂੰ ਕਾਲ ਕਰਨ ਵਾਲੇ ਕਈ ਪੰਜਾਬੀ ਬਜ਼ੁਰਗ ਓਪਰੇਟਰ ਨੂੰ ਆਪਣੀ ਗੱਲ ਸਮਝਾਉਣ ਲਈ ਅਕਸਰ ਦੁਭਾਸ਼ੀਏ ਦੀ ਸੇਵਾ ਦੀ ਮੰਗ ਕਰਦੇ ਹਨ ਕਿਉਂਕਿ ਉਹ ਅੰਗਰੇਜੀ ਬੋਲਣ ਵਿੱਚ ਅਸਮਰਥਤਾ ਮਹਿਸੂਸ ਕਰਦੇ ਹਨ।

ਪ੍ਰਸ਼ਾਸਨ ਨੇ  ਐਮਰਜੈਂਸੀ ਸੇਵਾਵਾਂ  ਨੂੰ ਪੰਜਾਬੀ ਬਜ਼ੁਰਗਾਂ  ਲਈ ਸੁਖਾਲਾ ਬਣਾਉਣ ਲਈ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ  911 ‘ਤੇ ਕਾਲ ਕਰਨ ‘ਤੇ ਪੁਲਿਸ, ਫਾਇਰ, ਐਂਬੂਲੈਂਸ, ਸ਼ਹਿਰ ਵਰਗੇ ਸ਼ਬਦ ਅੰਗਰੇਜ਼ੀ ਵਿੱਚ ਬੋਲਣੇ ਸਿਖਾਏ ਜਾਣ । ਜੇਕਰ ਉਹਨਾਂ ਨੂੰ ਪੰਜਾਬੀ ਵਿੱਚ ਮਦਦ ਦੀ ਲੋੜ ਹੈ, ਤਾਂ ਉਹਨਾਂ ਨੂੰ ਘੱਟੋ-ਘੱਟ ਇੱਕ ਸ਼ਬਦ ‘ਪੰਜਾਬੀ’ ਜ਼ਰੂਰ ਬੋਲਣਾ ਚਾਹੀਦਾ ਹੈ ਤਾਂ ਜੋ ਉਹ ਉਹਨਾਂ ਨੂੰ ਪੰਜਾਬੀ ਬੋਲਣ ਵਾਲੇ ਕਿਸੇ ਓਪਰੇਟਰ ਨਾਲ ਜਲਦੀ ਜੋੜ ਸਕਣ।

ਪ੍ਰਸ਼ਾਸਨ ਦਾ  ਕਹਿਣਾ ਹੈ ਕਿ ਮੁਸ਼ਕਿਲ ਉਦੋਂ ਹੁੰਦੀ ਹੈ ,ਜਦੋਂ ਬਹੁਤ ਸਾਰੇ ਅੰਗ੍ਰੇਜ਼ੀ ਨਾ ਬੋਲ ਸਕਣ ਵਾਲੇ ਬਜ਼ੁਰਗ 911 ਡਾਇਲ ਕਰਨ ‘ਤੇ ਚੁੱਪ ਹੋ ਜਾਂਦੇ ਹਨ। ਆਪ੍ਰੇਟਰ ਪੁੱਛਦੇ ਰਹਿੰਦੇ ਹਨ ਪਰ ਸਾਹਮਣੇ ਤੋਂ ਕੋਈ ਜਵਾਬ ਨਹੀਂ ਮਿਲਦਾ,ਜਿਸ ਕਾਰਨ ਓਪਰੇਟਰ ਇਹ ਨਹੀਂ ਸਮਝ ਪਾਉਂਦੇ ਕਿ ਉਹਨਾਂ ਨੂੰ ਕਿਸ ਕਿਸਮ ਦੀ ਮਦਦ ਦੀ ਲੋੜ ਹੈ। ਹਾਂ ਜੇਕਰ ਉਹ ਘੱਟੋ-ਘੱਟ ਲੋਕੇਸ਼ਨ ਹੀ ਅੰਗਰੇਜ਼ੀ ਵਿੱਚ ਦੱਸਦਿਆ ਕਰਨ ਤਾਂ ਮਦਦ ਹੋ ਸਕਦੀ ਹੈ ।

ਤਕਰੀਬਨ 18 ਫੀਸਦੀ ਮਾਮਲੇ ਅਜਿਹੇ ਵੀ ਦੇਖੇ ਗਏ ਹਨ, ਜਿਸ ਵਿੱਚ ਗਲਤੀ ਨਾਲ ਬਜ਼ੁਰਗਾਂ ਕੋਲੋਂ  911 ਨੰਬਰ ਡਾਇਲ ਹੋ ਜਾਂਦਾ ਹੈ,ਜਦੋਂਕਿ ਉਹਨਾਂ ਨੇ ਭਾਰਤ ਵਿੱਚ ਗੱਲ ਕਰਨੀ ਹੁੰਦੀ ਹੈ ਪਰ ਆਪਣੇ ਵਲੋਂ ਉਹ 011 ਡਾਇਲ ਕਰਦੇ ਹਨ।  ਜਦੋਂ ਆਪਰੇਟਰ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਤੱਕ ਪਹੁੰਚਦੇ ਹਨ ਤਾਂ ਉਹਨਾਂ ਦਾ ਜੁਆਬ ਹੁੰਦਾ ਹੈ ਕਿ ਉਨ੍ਹਾਂ ਨੇ ਤਾਂ ਭਾਰਤ ਨੂੰ ਫੋਨ ਲਾਇਆ ਸੀ ਪਰ ਗਲਤੀ ਨਾਲ 911 ਡਾਇਲ ਹੋ ਗਿਆ ।

ਸੋ ਇਹ ਸਮੇਂ ਦੀ ਲੋੜ ਵੀ ਹੈ ਤੇ ਮੰਗ ਵੀ ਕਿ ਇਧਰੋਂ ਗਏ ਬਜ਼ੁਰਗਾਂ ਨੂੰ ਕੁੱਝ ਸ਼ਬਦ ਜੇਕਰ ਅੰਗਰੇਜ਼ੀ ਦੇ ਸਿਖਾ ਦਿੱਤੇ ਜਾਣ ਤਾਂ ਇਸ ਨਾਲ ਉਹਨਾਂ ਲਈ ਉਧਰ ਦੇ ਮਾਹੋਲ ਵਿੱਚ ਢੱਲਣਾ ਬਹੁਤ ਸੋਖਾ ਹੋ ਸਕਦਾ ਹੈ ਤੇ ਇਸ ਤਰਾਂ ਦੀਆਂ ਸੇਵਾਵਾਂ ਦੀ ਵਰਤੋਂ ਵੀ ਉਹਨਾਂ ਲਈ ਆਸਾਨ ਹੋ ਸਕਦੀ ਹੈ।