ਚੰਡੀਗੜ੍ਹ : ਕਣਕ ਤੇ ਝੋਨੇ ਦੀ ਰਹਿੰਦ-ਖੂੰਹਦ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਇੱਕ ਫਿਕਰਮੰਦੀ ਵਾਲਾ ਵਿਸ਼ਾ ਹੈ। ਇਸਦਾ ਪੱਕਾ ਹੱਲ ਖੋਜਣ ਲਈ ਦੁਨੀਆ ਪੱਧਰ ਉੱਤੇ ਖੋਜੀ ਲੱਗੇ ਹੋਏ ਹਨ। ਇਸ ਦੌਰਾਨ ਫਿਰੋਜ਼ਪੁਰ(Ferozepur) ਦੀ 11ਵੀਂ ਦੀ ਵਿਦਿਆਰਥਣ ਦੁਨੀਆ ਪੱਧਰ ਉੱਤੇ ਸੁਰਖੀਆਂ ਵਿੱਚ ਆਈ ਹੈ। ਅਸਲ ਵਿੱਚ ਉਸਨੇ ਪਰਾਲੀ ਦੀ ਸਮੱਸਿਆ ਦਾ ਹੱਲ ਖੋਜਿਆ ਹੈ। ਵੱਡੀ ਗੱਲ ਇਹ ਹ ਕਿ ਉਸ ਦੀ ਖੋਜ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਤੀਜਾ ਸਥਾਨ ਮਿਲਿਆ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ, ਗੋਆ ਵਿੱਚ ਆਯੋਜਿਤ ਅੰਤਰਰਾਸ਼ਟਰੀ ਇਨੋਵੇਸ਼ਨ ਐਕਸਪੋ 2022(International Innovation Expo 2022 Goa) ਵਿੱਚ 12 ਦੇਸ਼ਾਂ ਦੇ 300 ਤੋਂ ਵੱਧ ਪ੍ਰਤੀਨਿਧੀਆਂ ਨੇ ਖੋਜ ਪੇਸ਼ ਕੀਤੀ। ਜੂਨੀਅਰ ਵਰਗ ਵਿੱਚ ਭਜਨਪ੍ਰੀਤ ਕੌਰ ਦੀ ਖੋਜ ਨੇ 170 ਰਿਸਰਚ ਸਕਾਲਰਾਂ ਵਿੱਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ।
ਖੋਜਿਆ ਪਰਾਲੀ ਨੂੰ ਖਾਦ ਅਤੇ ਬਿਜਲੀ ਵਿੱਚ ਬਦਲਣ ਦਾ ਹੱਲ
ਭਜਨਪ੍ਰੀਤ ਕੌਰ ਨੇ ਪਰਾਲੀ ਤੋਂ ਉਪਜਾਊ ਖਾਦ ਬਣਾਉਣ ਅਤੇ ਪਰਾਲੀ ਤੋਂ ਆਮਦਨ ਦਾਂ ਨਵਾਂ ਤਰੀਕਾ ਖੋਜਿਆ ਹੈ। 28 ਦਿਨਾਂ ਵਿੱਚ ਪਰਾਲੀ ਨੂੰ ਖਾਦ ਵਿੱਚ ਬਦਲਣ ਦਾ ਹੱਲ ਤਿਆਰ ਕੀਤਾ। ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਨੂੰ 23% ਵਧਣ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਵੱਲੋਂ ਪਰਾਲੀ ਤੋਂ ਕਮਾਈ ਕਰਨ ਦਾ ਨਵਾਂ ਤਰੀਕਾ ਖੋਜਿਆ ਗਿਆ। ਵਿਦਿਆਰਥਣ ਮੁਤਾਬਿਕ ਪਰਾਲੀ ਤੋਂ ਜਿੱਥੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਉੱਥੇ ਸੁਆਹ ਇਕੱਠੀ ਕਰਕੇ ਸਿਲੀਕਾਨ ਕੱਢਿਆ ਜਾ ਸਕਦਾ ਹੈ। ਪੰਜਾਬ ਵਿੱਚ ਇੱਕ ਸੀਜ਼ਨ ਵਿੱਚ 25 ਹਜ਼ਾਰ ਕਰੋੜ ਰੁਪਏ ਦਾ ਸਿਲੀਕਾਨ ਤਿਆਰ ਕੀਤਾ ਜਾ ਸਕਦਾ ਹੈ।
ਕਿਵੇਂ ਹੁੰਦੇ ਵੱਡੇ ਮਸਲੇ ਹੱਲ, ਇਸ ਪਿੰਡ ਨੇ ਕਰ ਦਿਖਾਇਆ, ਪੂਰੇ ਪੰਜਾਬ ‘ਚ ਚਰਚੇ
1 ਏਕੜ ਲਈ ਘੋਲ ਬਣਾਉਣ ਲਈ 500 ਰੁਪਏ ਖਰਚ
ਭਜਨਪ੍ਰੀਤ ਨੇ ਕੈਮਿਸਟਰੀ ਲੈਕਚਰਾਰ ਸੁਖਦੀਪ ਸਿੰਘ ਦੀ ਅਗਵਾਈ ਹੇਠ ਘਰੇਲੂ ਵਸਤੂਆਂ ਗੁੜ, ਗੋਹੇ, ਸੜੇ ਪੌਦਿਆਂ ਅਤੇ ਖਮੀਰ ਤੋਂ ਘੋਲ ਤਿਆਰ ਕੀਤਾ। ਜੇਕਰ ਕਿਸਾਨ ਪਰਾਲੀ ਵਿੱਚ ਇਸ ਦਾ ਛਿੜਕਾਅ ਕਰਦੇ ਹਨ ਤਾਂ 28 ਦਿਨਾਂ ਵਿੱਚ ਇਹ ਰਹਿੰਦ-ਖੂੰਹਦ ਰੂੜੀ ਬਣ ਕੇ ਮਿੱਟੀ ਵਿੱਚ ਮਿਲ ਜਾਵੇਗੀ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ 23% ਵਾਧਾ ਹੋਵੇਗਾ। 1 ਏਕੜ ਲਈ ਘੋਲ ਬਣਾਉਣ ਲਈ 500 ਰੁਪਏ ਖਰਚ ਆਉਣਗੇ।
ਇੰਨ ਹੀ ਨਹੀਂ ਵਿਦਿਆਰਥਣ ਦੇ ਅਨੁਸਾਰ, ਪਰਾਲੀ ਦੀ ਸੁਆਹ ਵਿੱਚ 33% ਸਿਲੀਕਾਨ ਹੁੰਦਾ ਹੈ। ਜਿਸ ਲਈ ਗਲਾਸ, ਗਲੋਬ, ਟੂਥਬਰਸ਼ ਸਮੇਤ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ।