Sports

ਭਾਰਤੀ ਬੱਲੇਬਾਜ਼ ਰਿਤੂਰਾਜ ਨੇ ‘ਇਕ ਓਵਰ ਮਾਰੇ 7 ਛਿੱਕੇ’ ! ਦੁਨਿਆ ‘ਚ ਇਹ ਕਮਾਨ ਕਰਨ ਵਾਲੇ ਬਣੇ ਪਹਿਲੇ ਖਿਡਾਰੀ

Rituraj gaikward 7 sixes in one over

ਬਿਊਰੋ ਰਿਪੋਰਟ : ਭਾਰਤ ਵਿੱਚ ਖੇਡੀ ਜਾਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿੱਚ ਇਸ ਸਾਲ ਦੂਜਾ ਵਰਲਡ ਰਿਕਾਰਡ ਬਣਿਆ ਹੈ। ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾਰਡ (Rituraj Gaikward) ਨੇ ਸੋਮਵਾਰ ਨੂੰ ਇਤਿਹਾਸ ਰੱਚ ਦਿੱਤਾ ਹੈ । ਗਾਇਕਵਾਰਡ ਨੇ ਵਿਜੇ ਟਰਾਫੀ ਵਿੱਚ ਮਹਾਰਾਸ਼ਟਰ ਵੱਲੋਂ ਖੇਡ ਦੇ ਹੋਏ ਉੱਤਰ ਪ੍ਰਦੇਸ਼ ਦੇ ਖਿਲਾਫ਼ 1 ਓਵਰ ਵਿੱਚ 7 ਛਿੱਕੇ ਮਾਰ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ । 50 ਓਵਰਾਂ ਦੇ ਮੈਚ ਵਿੱਚ ਕਮਾਨ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ । ਗਾਇਕਵਾਰਡ ਨੇ ਇਹ ਕਾਰਨਾਮਾ ਮਹਾਰਾਸ਼ਟਰ ਵੱਲੋਂ ਬੱਲੇਬਾਜ਼ੀ ਕਰਦੇ ਹੋਏ 49ਵੇਂ ਓਵਰ ਵਿੱਚ ਕੀਤਾ ਹੈ । ਸ਼ਿਵਾ ਸਿੰਘ ਦੇ ਇਸ ਓਵਰ ਵਿੱਚ ਇਕ ਗੇਂਦ ਨੌ ਬਾਲ ਸੀ । ਇਸ ਦੀ ਵਜ੍ਹਾ ਕਰਕੇ ਇਹ ਓਵਰ 7 ਗੇਂਦਾਂ ਦਾ ਸੀ । ਓਵਰ ਵਿੱਚ ਕੁੱਲ 43 ਦੌੜਾਂ ਬਣਿਆ। ਗਾਇਕਵਾਰਡ ਨੇ ਇਸ ਇਨਿੰਗ ਵਿੱਚ 159 ਗੇਂਦਾਂ ‘ਤੇ 220 ਦੌੜਾਂ ਬਣਾਇਆ । ਇਸ ਇਨਿੰਗ ਵਿੱਚ ਗਾਇਕਵਾਰਡ ਨੇ 10 ਚੌਕੇ ਅਤੇ 16 ਛਿੱਕੇ ਮਾਰੇ ।

ਗਾਇਕਵਾਰਡ ਦੀ ਤਾਬੜ ਤੋੜ ਬੱਲੇਬਾਜ਼ੀ ਦੀ ਵਜ੍ਹਾ ਕਰਕੇ ਮਹਾਰਾਸ਼ਟਰ ਨੇ 50 ਓਵਰ ਵਿੱਚ 5 ਵਿਕਟਾਂ ਗਵਾ ਕੇ 330 ਦੌੜਾਂ ਬਣਾਇਆ । ਗਾਇਕਵਾਰਡ ਨੇ ਟੀਮ ਵੱਲੋਂ ਓਪਨਿੰਗ ਕੀਤੀ ਸੀ । ਅਜਿਹਾ ਨਹੀਂ ਹੈ ਕਿ ਗਾਇਕਵਾਰਡ ਨੇ ਕਿਸੇ ਹਲਕੇ ਗੇਂਦਬਾਜ਼ ਦੇ ਖਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੋਏ । ਇਸ ਮੈਚ ਵਿੱਚ ਉੱਤਰੀ ਯੂਪੀ ਦੀ ਟੀਮ ਦੇ 4 ਖਿਡਾਰੀ IPL ਖੇਡ ਚੁੱਕੇ ਸਨ । ਜਿਸ ਵਿੱਚ ਅੰਕਿਤ ਰਾਜਪੂਤ,ਸ਼ਿਵਮ ਮਾਵੀ,ਕਾਰਤਿਕ ਤਿਆਗੀ,ਕਰਨ ਸ਼ਰਮਾ ਦਾ ਨਾਂ ਸ਼ਾਮਲ ਹੈ ।

ਲਿਸਟ A ਕ੍ਰਿਕਟ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਇਕ ਓਵਰ ਵਿੱਚ 43 ਦੌੜਾਂ ਬਣਿਆ ਹੋਣ। ਇਸ ਤੋਂ ਪਹਿਲਾਂ 2018-19 ਵਿੱਚ ਨਿਊਜ਼ੀਲੈਂਡ ਦੇ ਘਰੇਲੂ ਕ੍ਰਿਕਟ ਵਿੱਚ ਅਜਿਹਾ ਹੋਇਆ ਸੀ । ਜਦੋਂ ਸੈਂਟਰਲ ਡਿਸਟ੍ਰਿਕਸ ਵਿੱਚ ਗੇਂਦਬਾਜ਼ ਵਿਲੇਮ ਲੁਡਿਕ ਨੇ ਇਕ ਓਵਰ ਵਿੱਚ 43 ਦੌੜਾਂ ਦਿੱਤੀਆਂ ਸਨ। ਇਸ ਓਵਰ ਵਿੱਚ ਲੁਡਿਕ ਨੇ 2 ਨੌ ਬਾਲ ਸੁੱਟਿਆ ਸਨ ਅਤੇ ਨਾਦਰਨ ਡਿਸਟ੍ਰਿਕ ਦੇ 2 ਬੱਲੇਬਾਜ਼ ਕਾਰਟਰ ਅਤੇ ਬ੍ਰੇਟ ਹੈਮਟਨ ਨੇ ਮਿਲ ਕੇ 6 ਛਿੱਕੇ ਮਾਰੇ ਸਨ । ਇਕ ਓਵਰ ਵਿੱਚ 1 ਚੌਕਾ ਅਤੇ 1 ਸਿੰਗਲ ਵੀ ਬਣਾਇਆ ਸੀ ।