‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :- ਅਬੋਹਰ ਸੈਕਟਰ ‘ਚ ਸਥਿਤ BSF ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਅੱਜ ਭਾਰਤੀ ਫੌਜ ਨੇ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰਦਿਆਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ BOP ਗਜ਼ਨੀਵਾਲਾ ਭਾਰਤ-ਪਾਕਿ ਸਰਹੱਦ ਦੀ ਪੋਸਟ ਤੋਂ ਤਿੰਨ AK 47, ਅਤੇ ਉਸ ਦੀਆਂ 6 ਮੈਗਜ਼ੀਨ, ਦੋ M16 ਰਾਈਫਲ ਤੇ ਉਸ ਦੀਆਂ 4 ਮੈਗਜ਼ੀਨ ਅਤੇ ਦੋ .03 ਬੋਰ ਪਿਸਟਲ ਤੇ ਉਸ ਦੀਆਂ ਮੈਗਜ਼ੀਨ ਬਰਾਮਦ ਕੀਤੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਜਾਰੀ ਹੈ।
