‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਿਰੋਜ਼ਪੁਰ ਵਿੱਚ ਇੱਕ ਪਿਓ ਨੇ ਆਪਣੇ ਹੀ ਬੇਟੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋਹਾਂ ਵਿਚਾਲੇ ਕਿਸੇ ਮਾਮੂਲੀ ਗੱਲ ‘ਤੇ ਬਹਿਸ ਹੋਈ ਸੀ ਅਤੇ ਪਿਉ ਨੇ ਗੁੱਸੇ ਵਿੱਚ ਆ ਕੇ ਆਪਣੇ 22 ਸਾਲ ਦੇ ਮੁੰਡੇ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਘਟਨਾ ਵਾਲੇ ਸਮੇਂ ਮੁੰਡੇ ਦੇ ਪਿਉ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਮੁੰਡਾ ਉਸਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਪਿਉ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਦੇ ਬੇਟੇ ਵੱਲੋਂ ਹਰ ਰੋਜ਼ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਜਾਂਦਾ ਸੀ। ਮੁੰਡਾ ਟੀਵੀ ਵੇਖ ਰਿਹਾ ਸੀ ਅਤੇ ਉਸਦੇ ਪਿਉ ਨੇ ਪੇਟੀ ਵਿੱਚੋਂ 12 ਬੋਰ ਦੀ ਰਾਈਫ਼ਲ ਕੱਢ ਕੇ ਉਸਦੇ ਗੋਲੀ ਮਾਰ ਦਿੱਤੀ। ਮੁੰਡੇ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਪਿੰਡ ਵਿੱਚ ਕਾਫ਼ੀ ਸੋਗ ਦੀ ਲਹਿਰ ਹੈ।

Related Post
India, International, Punjab, Video
VIDEO – Punjabi PRIME TIME Bulletin । TAJINDER KAUR।
March 18, 2026
