Punjab

ਕਿਸਾਨ ਜਥੇਬੰਦੀਆਂ ਨਹੀਂ ਲੜਨਗੀਆਂ ਚੋਣਾਂ

‘ਦ ਖਾਲਸ ਬਿਊਰੋ: ਗੁਰੂਸਰ ਸੁਧਾਰ:ਅੰਦੋਲਨ ਦੋਰਾਨ ਕਿਸਾਨਾਂ ਦੀ ਅਗਵਾਈ ਕਰਨ ਵਾਲੀਆਂ 32 ਜਥੇਬੰਦੀਆਂ ਨੇ ਕਿਸੇ ਵੀ ਤਰਾਂ ਦੀ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਤੇ ਇਸ ਸੰਬੰਧੀ ਆਪਣਾ ਪੱਖ ਅੱਗਲੀ ਮੀਟਿੰਗ ਵਿੱਚ ਦੱਸਣ ਦਾ ਫੈਸਲਾ ਕੀਤਾ ਹੈ।ਇਹ ਪ੍ਰਗਟਾਵਾ ਕਿਸਾਨ ਆਗੂਆਂ ਵੱਲੋਂ ਕਸਬਾ ਮੁੱਲਾਂਪੁਰ ਵਿੱਖੇ ਸਥਿਤ ਗੁਰਸ਼ਰਨ ਕਲਾ ਭਵਨ ਵਿੱਖੇ ਰੱਖੀ ਗਈ ਇਕ ਮੀਟਿੰਗ ਤੋਂ ਬਾਦ ਇੱਕ ਪ੍ਰੈਸ ਮਿਲਣੀ ਦੋਰਾਨ ਕੀਤਾ ਗਿਆ।ਹੋਰ ਅੱਗੇ ਬੋਲਦਿਆਂ ਕਿਸਾਨ ਆਗੂ ਹਰਦੇਵ ਸਿੰਘ ਸੰਧੂ,ਪ੍ਰੇਮ ਸਿੰਘ ਭੰਗੂ,ਕਿਰਪਾ ਸਿੰਘ ਨੱਥੂਵਾਲਾ,ਕਿਰਨਜੀਤ ਸਿੰਘ ਸੇਖੋਂ ਅਤੇ ਹਰਿੰਦਰ ਸਿੰਘ ਲ਼ਖੋਵਾਲ ਨੇ ਕਿਹਾ ਚਾਹੇ ਮੁੱਖ ਮੰਤਰੀ ਨਾਲ ਹੋਈ ਪਿਛਲੀ ਮੀਟਿੰਗ ਵਿੱਚ ਮੰਗਾ ਉਤੇ ਸਹਿਮਤੀ ਬਣ ਗਈ ਸੀ ਪਰ ਸਰਕਾਰ ਵਲੋਂ ਕੋਈ ਵੀ ਸਾਰਥਕ ਕਦਮ ਨਾ ਉਠਾਏ ਜਾਣ ਤੇ ਅਤੇ ਖਾਮੋਸ਼ੀ ਧਾਰੀ ਰੱਖਣ ਤੇ ਹੁਣ ਮੁੱਖ ਮੰਤਰੀ ਨਾਲ  ਅਗਲੀ ਮੀਟਿੰਗ ਤੇ ਇਹ ਮੁੱਦੇ ਜੋਰ-ਸ਼ੋਰ ਨਾਲ ਚੁੱਕੇ ਜਾਣਗੇ।ਇਸ ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ,ਬੂਟਾ ਸਿੰਘ ਬੁਰਜ ਗਿੱਲ,ਕੁਲਵੰਤ ਸਿੰਘ ਸੰਧੂ,ਰੁਲਦੂ ਸਿੰਘ ਮਾਨਸਾ,ਬਲਦੇਵ ਸਿੰਘ ਸਿਰਸਾ ਅਤੇ ਸਾਰੇ ਪ੍ਰਮੁਖ ਆਗੂਆਂ ਨੇ ਹਾਜ਼ਰੀ ਭਰੀ।