‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਕਿਸਾਨ ਲੀਡਰਾਂ ਦੇ ਨਾਲ ਇੱਕ ਤੌਖਲਾ ਜ਼ਾਹਿਰ ਕੀਤਾ ਹੈ ਕਿ ਪੰਜਾਬ ਵਿੱਚ ਕਿਤੇ ਇੱਦਾਂ ਦਾ ਮਾਹੌਲ ਨਾ ਬਣ ਜਾਵੇ ਕਿ ਗਵਨਰੀ ਰਾਜ ਲੱਗ ਜਾਵੇ। ਕਈ ਲੋਕ ਇਹ ਚਾਹੁੰਦੇ ਹਨ। ਅਕਾਲੀ ਦਲ ਵਰਗੇ ਚਾਹੁੰਦੇ ਹਨ ਕਿ ਉਹ ਰੈਲੀਆਂ ਕਰਕੇ ਮਾਹੌਲ ਖ਼ਰਾਬ ਕਰਨ, ਕੋਈ ਦੋ-ਚਾਰ ਅਣਸੁਖਾਵੀਂ ਘਟਨਾ ਹੋ ਜਾਵੇ ਤਾਂ ਗਵਨਰੀ ਰਾਜ ਲੱਗ ਜਾਵੇ, ਜਿਸਦਾ ਢਾਹ ਸਿੱਧੀ ਕਿਸਾਨੀ ਅੰਦੋਲਨ ਨੂੰ ਲੱਗੇਗੀ। ਅਸੀਂ ਕਿਸਾਨੀ ਅੰਦੋਲਨ ਦਾ ਹਰ ਹੁਕਮ ਮੰਨਾਂਗੇ।

Related Post
India, Khaas Lekh, Khalas Tv Special, Video
IVF ਰਾਹੀਂ ਬੱਚੇ ਪੈਦੇ ਕਰਨ ਵਾਲੇ ਜੋੜਿਆਂ ਨੂੰ ਵੱਡਾ
June 19, 2026
