Punjab

ਮੁੱਖ ਮੰਤਰੀ ਮਾਨ ਨਾਲ ਮੀਟਿੰਗ ਲਈ ਪੰਜਾਬ ਭਵਨ ਪਹੁੰਚੇ ਕਿਸਾਨ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਬੱਸ ਪੰਜਾਬ ਭਵਨ ਵਿਖੇ ਪਹੁੰਚ ਚੁੱਕੀ ਹੈ ਅਤੇ ਥੋੜ੍ਹੀ ਦੇਰ ਚ ਮੁੱਖ ਮੰਤਰੀ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋ ਜਾਵੇਗੀ। ਇਹ ਮੀਟਿੰਗ ਪੰਜਾਬ ਭਵਨ ਵਿਖੇ ਹੋਵੇਗੀ। ਮੁੱਖ ਮੰਤਰੀ ਮਾਨ ਨਾਲ ਮੀਟਿੰਗ ਕਰਨ ਲਈ 23 ਕਿਸਾਨ ਜਥੇਬੰਦੀਆਂ ਵੱਲੋਂ ਹਰ ਜਥੇਬੰਦੀ ਦੇ ਦੋ ਨੁਮਾਇੰਦੇ ਭੇਜੇ ਗਏ ਹਨ । ਇਸ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿੱਖੇ 23 ਕਿਸਾਨ ਜਥੇਬੰਦੀਆਂ ਵੱਲੋਂ ਆਪਸ ਵਿੱਚ ਮੀਟਿੰਗ ਕੀਤੀ ਗਈ ਸੀ ।

ਕਿਸਾਨਾਂ ਨੂੰ ਪੰਜਾਬ ਭਵਨ ਲਿਜਾਣ ਪੰਜਾਬ ਸਰਕਾਰ ਵੱਲੋਂ ਬੱਸ ਭੇਜੀ ਗਈ ਸੀ।  ਦੂਜੇ ਬੰਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਕਿਹਾ ਹੈ ਕਿ ਕਿਸਾਨਾਂ ਨਾਲ ਸਰਕਾਰ ਦੀ ਮੀਟਿੰਗ ਹੋਵੇਗੀ ਤੇ ਉਹਨਾਂ ਦੀ ਹਰ ਜਾਇਜ਼ ਮੰਗ ਸੁਣੀ ਜਾਵੇਗੀ । ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਗੱਲਬਾਤ ਲਈ ਬੁਲਾਇਆ ਗਿਆ ਹੈ। ਸਰਕਾਰ ਨੇ ਮੰਗਾਂ ਨਹੀਂ ਮੰਨੀਆਂ। ਅੰਦੋਲਨ ਦਾ ਅਗਲਾ ਸਟੈਂਡ ਕੀ ਹੋਵੇਗਾ, ਇਹ ਮੁੱਖ ਮੰਤਰੀ ਨਾਲ ਮੁਲਾਕਾਤ ‘ਤੇ ਨਿਰਭਰ ਕਰਦਾ ਹੈ। ਜੇ ਅਸੀਂ ਇੱਕ ਬੈਰੀਕੇਡ ਨੂੰ ਤੋੜ ਸਕਦੇ ਹਾਂ, ਤਾਂ ਅਸੀਂ ਬਾਕੀ ਨੂੰ ਵੀ ਤੋੜ ਸਕਦੇ ਹਾਂ। ਫਿਲਹਾਲ ਅਸੀਂ ਸਰਕਾਰ ਨਾਲ ਹਾਂਪੱਖੀ ਗੱਲਬਾਤ ਦੀ ਉਮੀਦ ਕਰ ਰਹੇ ਹਾਂ।