India

ਕੇਂਦਰ ਦੇ IT ਸੈੱਲ ਨੂੰ ਮੁਕਾਬਲਾ ਦੇਣ ਦੇ ਲਈ ਕਿਸਾਨਾਂ ਨੇ ਵੀ ਬਣਾਇਆ IT ਸੈੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੀਆਂ ਸਰਹੱਦਾਂ ‘ਤੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਲੜ ਰਹੇ ਹਨ। ਕਿਸਾਨੀ ਅੰਦੋਲਨ ਨੂੰ ਦੇਸ਼ ਦੇ ਹਰ ਹਿੱਸੇ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ। ਹੁਣ ਕਿਸਾਨਾਂ ਨੇ ਆਪਣੀ ਆਵਾਜ਼ ਨੂੰ ਸੋਸ਼ਲ ਮੀਡੀਆ ਦੇ ਸਹਾਰੇ ਦੇਸ਼ ਅਤੇ ਦੁਨੀਆ ਤੱਕ ਪਹੁੰਚਾਉਣ ਦੇ ਲਈ ਆਪਣਾ ਇੱਕ ਅਕਾਊਂਟ ਬਣਾਇਆ ਹੈ।

ਕਿਸਾਨਾਂ ਨੇ ਆਪਣੇ ਇਸ ਅਕਾਊਂਟ ਦਾ ਨਾਮ ਕਿਸਾਨ ਏਕਤਾ ਮੋਰਚਾ ਰੱਖਿਆ ਹੈ। ਇਸ ਅਕਾਊਂਟ ਦੇ ਜ਼ਰੀਏ ਕਿਸਾਨ ਕਿਸਾਨੀ ਅੰਦੋਲਨ ਦੀ ਸਾਰੀ ਜਾਣਕਾਰੀ ਦੇਣਗੇ।

ਨੌਜਵਾਨ ਕਿਸਾਨਾਂ ਨੇ ਤਿਆਰ ਕੀਤੀ IT ਸੈੱਲ

ਨੌਜਵਾਨ ਕਿਸਾਨ ਇਸ ਅੰਦੋਲਨ ਦੇ ਜ਼ਰੀਏ ਪੂਰੀ IT ਸੈੱਲ ਤਿਆਰ ਕਰ ਰਹੇ ਹਨ। ਇਸ IT ਸੈੱਲ ਨੇ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਅਤੇ ਸਨੈਪਚੈਟ ‘ਤੇ ਅਕਾਊਂਟ ਬਣਾਏ ਹਨ। ਇਨ੍ਹਾਂ ਅਕਾਊਂਟਸ ਦੇ ਜ਼ਰੀਏ ਕਿਸਾਨੀ ਅੰਦੋਲਨ ਦੀ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇਗੀ। ਹੁਣ ਤੱਕ ਇਸ ਅਕਾਊਂਟ ਨੂੰ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੇ ਫੋਲੋ ਕਰ ਲਿਆ ਹੈ।