Punjab

ਖੇਤੀਬਾੜੀ ਦਫਤਰ ‘ਚ ਕਿਸਾਨਾਂ ਵੱਲੋਂ ਰੇਡ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਨੇ ਖੇਤੀਬਾੜੀ ਦਫਤਰ ਵਿੱਚ ਰੇਡ ਕੀਤੀ,ਕਿਸਾਨ ਆਪਣੀ ਖਰਾਬ ਫਸਲ ਦੀ ਗਿਰਦਾਵਰੀ ਵਿੱਚ ਹੋ ਰਹੀ ਦੇਰੀ ਦਾ ਵਿਰੋਧ ਕਰਨ ਦੇ ਲਈ ਧਰਨਾ ਦੇਣ ਆਏ ਸਨ। ਇਸ ਵਿਚਾਲੇ ਉਨ੍ਹਾਂ ਦੀ ਨਜ਼ਰ ਖੇਤੀਬਾੜੀ ਵਿਭਾਗ ਵਿੱਚ ਲਗੇ ਅਫੀਮ ਦੀ ਪੋਦਿਆਂ ‘ਤੇ ਪਈ,ਜਿਸ ਨੂੰ ਵੇਖ ਕੇ ਕਿਸਾਨ ਗੁੱਸੇ ਵਿੱਚ ਆ ਗਏ।

ਪੁਲਿਸ ਕਰੇ ਖੇਤੀਬਾੜੀ ਵਿਭਾਗ ਖਿਲਾਫ਼ ਕਾਰਵਾਈ

ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਅਫਸਰ ਆਪ ਦਫਤਰ ਵਿੱਚ ਅਫੀਮ ਦੀ ਖੇਤੀ ਕਰ ਰਹੇ ਹਨ ਪਰ ਕਿਸਾਨਾਂ ਨੂੰ ਹਫੀਮ ਦੀ ਖੇਤੀ ਕਰਨ ਤੋਂ ਰੋਕ ਦੇ ਹਨ । ਕਿਸਾਨ ਹਰਨੇਕ ਸਿੰਘ ਨੇ ਕਿਹਾ ਜੇਕਰ ਕੋਈ ਵੀ ਕਿਸਾਨ ਪੋਸਤ ਦਾ ਇੱਕ ਵੀ ਪੋਦਾ ਲਗਾਉਂਦਾ ਹੈ ਤਾਂ ਉਸ ਦੇ ਖਿਲਾਫ NDPS ਐਕਟ ਅਧੀਨ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਪਰ ਖੇਤੀਬਾੜੀ ਦਫਤਰ ਵਿੱਚ ਹਫੀਮ ਦੇ ਪੋਦੇ ਲੱਗੇ ਹਨ ਅਧਿਕਾਰੀਆਂ ਖਿਲਾਫ਼ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ।

ਕਿਸਾਨਾਂ ਦੇ ਨੀਤੀ ਨਾਅਰੇਬਾਜ਼ੀ

ਕਿਸਾਨਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਅਫਸਰਾਂ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ। ਹਫੀਮ ਦੇ ਪੋਦੇ ਖੇਤੀਬਾੜੀ ਦਫਤਰ ਦੇ ਬਗੀਚੇ ਵਿੱਚ ਵੱਡੀ ਗਿਣਤੀ ਵਿੱਚ ਲੱਗੇ ਹੋਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਆਪਣੇ ਨਿੱਜੀ ਇਸਤਮਾਨ ਦੇ ਲਈ ਪੋਦੇ ਲਗਾਏ ਸਨ। ਉਧਰ ਮੁੱਖ ਖੇਤੀਬਾੜੀ ਅਧਿਕਾਰੀ ਨਰਿੰਦਰਪਾਲ ਸਿੰਘ ਬੇਨੀਪਾਲ ਨੇ ਆਪਣਾ ਪੱਲਾ ਝਾੜ ਦੇ ਹੋਏ ਕਿਹਾ ਕਿ ਇਹ ਮਾਲੀ ਨੇ ਪਾਪੀ ਪਲਾਵਰ ਲਗਾਏ ਹਨ । ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ । ਇਹ ਖਸਖਸ ਅਫੀਮ ਦੀ ਖੇਤੀ ਹੈ। ਵੈਸੇ ਵੀ ਜੋ ਫੁੱਲ ਲਗਾਏ ਗਏ ਹਨ,ਉਹ ਖੇਤੀਬਾੜੀ ਦਫਰਤ ਦੇ ਸਾਹਮਣੇ ਲਗਾਏ ਗਏ ਹਨ,ਕਿਉਂਕਿ ਇਹ ਸਿਰਫ਼ ਫੁੱਲ ਹਨ ਇਸ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਰਾ ਨਹੀਂ ਲਗਾਇਆ ਗਿਆ ਹੈ ।