‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੱਲ੍ਹ ਰਾਜਸਥਾਨ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਬਾਰੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਬੀਜੇਪੀ ਆਪਣੀ ਅਸਲੀਅਤ ‘ਤੇ ਉੱਤਰ ਆਈ ਹੈ। ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਕਿਸਾਨ ਲੀਡਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਸਮੇਂ ਅਸੀਂ ਉਸ ਆਦਮੀ ਨੂੰ ਪ੍ਰੈੱਸ ਦੇ ਸਾਹਮਣੇ ਲਿਆਂਦਾ ਸੀ ਅਤੇ ਉਸਨੇ ਹਮਲਾ ਕਰਨ ਦੀ ਗੱਲ ਨੂੰ ਕਬੂਲਿਆ ਵੀ ਸੀ ਕਿ ਉਸਨੇ ਚਾਰ ਲੋਕਾਂ ਨੂੰ ਗੋਲੀ ਮਾਰਨ ਦੀ ਫਿਰੌਤੀ ਲਈ ਹੈ। ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੱਲ੍ਹ ਨੂੰ ਕਿਸੇ ਵੀ ਕਿਸਾਨ ਲੀਡਰ ਨੂੰ ਕੁੱਝ ਹੋ ਗਿਆ ਤਾਂ ਉਸਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ ਅਤੇ ਉਸਨੂੰ ਬਖਸ਼ਿਆ ਨਹੀਂ ਜਾਵੇਗਾ।’ ਕਿਸਾਨ ਲੀਡਰ ਡੱਲੇਵਾਲ ਨੇ ਟਿਕੈਤ ‘ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨ ਬਹੁਤ ਨੀਚ ਹਰਕਤਾਂ ਕਰ ਰਹੀ ਹੈ, ਸ਼ਾਂਤ ਬੈਠੇ ਕਿਸਾਨਾਂ ‘ਤੇ ਹਮਲੇ ਕਰਵਾ ਰਹੀ ਹੈ।
India
Punjab
ਸਰਕਾਰ ਸ਼ਾਂਤ ਬੈਠੇ ਕਿਸਾਨਾਂ ‘ਤੇ ਲਗਾਤਾਰ ਹਮਲੇ ਕਰਵਾ ਕੇ ਕਰ ਰਹੀ ਹੈ ਨੀਚ ਹਰਕਤਾਂ – ਡੱਲੇਵਾਲ
- April 3, 2021

Related Post
Khalas Tv Special, Lifestyle, Punjab, Video
VIDEO – Punjab Unified Building Rule 2025 । Punjab
November 1, 2025
