Punjab

ਪੇਕੇ ਪਰਿਵਾਰ ਦੀ ਕਰਤੂਤ ! ਘਰ ਪਹੁੰਚੇ ਜਵਾਈ ਗੁਰਇਕਬਾਲ ਸਿੰਘ ਦੀ ਜ਼ਿੰਦਗੀ ਦੇ ਸਾਹ ਲੈ ਲਏ !

ਬਿਊਰੋ ਰਿਪੋਰਟ : ਫ਼ਰੀਦਕੋਟ ਦੇ ਪਿੰਡ ਔਲਖ ਵਿੱਚ 28 ਸਾਲ ਦਾ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਨੌਜਵਾਨ ਰਾਤ ਨੂੰ ਕੰਧ ਟੱਪ ਕੇ ਆਪਣੀ ਸਹੁਰੇ ਪਰਿਵਾਰ ਵਿੱਚ ਵੜਿਆ ਸੀ,ਉਹ ਪਤਨੀ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਜਿਸ ਨੂੰ ਉਸ ਦੇ ਪੇਕੇ ਵਾਲਿਆਂ ਨੇ ਜ਼ਬਰਦਸਤੀ ਰੱਖਿਆ ਸੀ । ਪਰ ਕੁੜੀ ਵਾਲਿਆਂ ਨੇ ਬੜੀ ਹੀ ਬੇਦਰਦੀ ਨਾਲ ਉਸ ਨੂੰ ਮਾਰ ਦਿੱਤਾ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਥਾਣਾ ਸਦਰ ਫ਼ਰੀਦਕੋਟ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਇਕਬਾਲ ਸਿੰਘ ਨੇ ਰੂਪ ਵਿੱਚ ਹੋਈ ਹੈ । ਮ੍ਰਿਤਕ ਦੇ ਪਿਤਾ ਹਰਬੰਸ਼ ਦੀ ਸ਼ਿਕਾਇਤ ‘ਤੇ ਗੁਰਜੀਤ ਸਿੰਘ,ਕੁਲਦੀਪ,ਦਿਲਪ੍ਰੀਤ ਸਿੰਘ ਅਤੇ ਕੁਲਵੰਤ ਕੌਰ ਨੂੰ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ । ਇਸ ਦੇ ਬਾਅਦ ਗੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਹੋ ਗਈ ਹੈ । ਬਾਕੀ ਫ਼ਰਾਰ ਦੱਸੇ ਜਾ ਰਹੇ ਹਨ ।

ਪਤਨੀ ਨਾਲ ਗੱਲ ਨਹੀਂ ਕਰਨ ਦਿੰਦੇ ਸਨ ਨਾ ਮਿਲਣ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਗੁਰਇਕਬਾਲ ਨੇ ਪਿੰਡ ਦੀ ਕੁੜੀ ਦੇ ਨਾਲ ਲਵ ਮੈਰਿਜ ਕੀਤੀ ਤਾਂ ਉਹ ਕੁੜੀ ਦੇ ਨਾਲ ਕਿਸੇ ਹੋਰ ਥਾਂ ਸ਼ਹਿਰ ਵਿੱਚ 4 ਮਹੀਨੇ ਰਹਿ ਕੇ ਆਇਆ ਸੀ । ਕੁੜੀ ਦੇ ਘਰ ਵਾਲਿਆਂ ਵੱਲੋਂ ਬੁਲਾਉਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ
ਉਹ ਵਾਪਸ ਘਰ ਪਰਤੇ ਸਨ । ਬਹਾਨੇ ਨਾਲ ਕੁੜੀ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਫਿਰ ਗੁਰਇਕਬਾਲ ਸਿੰਘ ਦੇ ਨਾਲ ਨਹੀਂ ਭੇਜਿਆ ।

ਦੱਸਿਆ ਜਾ ਰਿਹਾ ਹੈ ਕਿ ਪੇਕੇ ਵਾਲਿਆਂ ਨੇ ਕੁੜੀ ਨੂੰ ਘਰ ਵਿੱਚ ਹੀ ਕੈਦ ਕਰ ਲਿਆ । ਗੁਰਇਕਬਾਲ ਸਿੰਘ ਨਾਲ ਉਸ ਨੂੰ ਮਿਲਣ ਨਹੀਂ ਦਿੰਦੇ ਸਨ ਫ਼ੋਨ ‘ਤੇ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ । ਬੁੱਧਵਾਰ ਨੂੰ ਗੁਰਇਕਬਾਲ ਲੁਕ ਕੇ ਸਹੁਰੇ ਪਰਿਵਾਰ ਵਿੱਚ ਵੜਿਆ ਤਾਂ ਕੁੜੀ ਵਾਲਿਆਂ ਨੇ ਆਪ ਪੁਲਿਸ ਨੂੰ ਬੁਲਾਇਆ ਪਰ ਉਸ ਤੋਂ ਪਹਿਲਾਂ ਹੀ ਗੁਰਇਕਬਾਲ ਸਿੰਘ ਦੀ ਮੌਤ ਹੋ ਚੁੱਕੀ ਸੀ ।