ਬਿਊਰੋ ਰਿਪੋਰਟ : ਫਰੀਦਕੋਟ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਨਵ-ਵਿਆਹੁਤਾ ਜੋੜੇ ਦਾ ਜਦੋਂ ਕਮਰਾ ਖੁੱਲਿਆ ਤਾਂ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ । ਕੁੜੀ ਸ਼ਹਿਨਾਜ ਦਰਵਾਜ਼ਾ ਖੋਲ ਦੇ ਹੀ ਡਿੱਗ ਗਈ ਜਦਕਿ ਪਤੀ ਸੋਨੂੰ ਵੀ ਬੇਹੋਸ਼ ਪਿਆ ਸੀ । ਦੋਵਾਂ ਦੀ ਇਹ ਹਾਲਤ ਵੇਖ ਕੇ ਪੂਰੇ ਪਰਿਵਾਰ ਨੂੰ ਕੁਝ ਸਮਝ ਨਹੀਂ ਆਇਆ ਕਿ ਰਾਤ ਨੂੰ ਦੋਵੇ ਚੰਗੇ ਭੱਲੇ ਸਨ ਸਵੇਰੇ ਕੀ ਹੋ ਗਿਆ । ਫੌਰਨ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਜੋ ਦੱਸਿਆ ਉਹ ਸੁਣ ਕੇ ਪਰਿਵਾਰ ਪਰੇਸ਼ਾਨ ਹੋ ਗਿਆ । ਦੋਵਾ ਪਤੀ-ਪਤਨੀ ਨੇ ਜ਼ਹਿਰ ਖਾਦਾ ਹੋਇਆ ਸੀ ।
ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦੋਵਾਂ ਦਾ 2 ਦਿਨ ਤੱਕ ਇਲਾਜ ਚੱਲਿਆ ਅਤੇ ਫਿਰ ਮੌਤ ਦੀ ਖਬਰ ਆ ਗਈ । ਪਰਿਵਾਰ ਨੂੰ ਹੁਣ ਵੀ ਸਮਝ ਨਹੀਂ ਆ ਰਿਹਾ ਕਿ ਆਖਿਰ ਅਜਿਹਾ ਕੀ ਹੋਇਆ ਕੀ ਦੋਵੇ ਪਤੀ-ਪਤਨੀ ਨੇ ਜ਼ਹਿਰ ਖਾ ਲਿਆ । ਪੁਲਿਸ ਨੇ ਸੂਸਾ-ਈਡ ਦਾ ਕੇਸ ਦਰਜ ਕੀਤਾ ਹੈ। ਪਰ ਕਿ ਅਸਲੀਅਤ ਵਿੱਚ ਦੋਵਾਂ ਦੀ ਮੌਤ ਦੇ ਪਿੱਛੇ ਖੁਦਕੁਸ਼ੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਫਿਲਹਾਲ ਪੁਲਿਸ ਨੇ ਇਸ ਐਂਗਲ ਨੂੰ ਛੱਡਿਆ ਨਹੀਂ ਹੈ ।
ਫਰੀਦਕੋਟ ਦੀ ਟੀਚਰ ਕਲੋਨੀ ਵਿੱਚ ਰਹਿਣ ਵਾਲੇ 25 ਸਾਲ ਦੇ ਸੋਨੂੰ ਦਾ ਕੁਝ ਹੀ ਦਿਨ ਪਹਿਲਾਂ ਸ਼ਹਿਨਾਜ਼ ਨਾਲ ਵਿਆਹ ਹੋਇਆ ਸੀ । 9 ਜਨਵਰੀ ਦੀ ਰਾਤ ਦੋਵੇ ਪਰਿਵਾਰ ਦੇ ਨਾਲ ਖਾਣਾ ਖਾਕੇ ਸੌ ਗਏ । 10 ਜਨਵਰੀ ਨੂੰ ਸਵੇਰੇ ਜਦੋਂ ਸੋਨੂੰ ਦਾ ਭਰਾ ਅਸ਼ਵਨੀ ਪਤੀ-ਪਤਨੀ ਨੂੰ ਜਗਾਉਣ ਗਿਆ ਤਾਂ ਸ਼ਹਿਨਾਜ਼ ਨੇ ਦਰਵਾਜ਼ਾ ਖੋਲਿਆ। ਪਰ ਦਰਵਾਜ਼ਾ ਖੋਲ ਦੇ ਹੀ ਉਹ ਬੇਹੋਸ਼ ਹੋਕੇ ਡਿੱਗ ਗਿਆ। ਅਸ਼ਵਨੀ ਇਸ ਤੋਂ ਪਹਿਲਾਂ ਕੁਝ ਸਮਝ ਦਾ ਉਸ ਦੇ ਹੋਸ਼ ਉੱਡ ਗਏ । ਭਰਾ ਚਿਲਾਉਣ ਲੱਗਾ ਤਾਂ ਪੂਰੀ ਪਰਿਵਾਰ ਸੋਨੂੰ ਅਤੇ ਸ਼ਹਿਨਾਜ਼ ਦੇ ਕਮਰੇ ਵਿੱਚ ਪਹੁੰਚ ਗਿਆ। ਜਦੋਂ ਕਮਰੇ ਦੇ ਅੰਦਰ ਗਏ ਤਾਂ ਇੱਕ ਕੋਨੇ ‘ਤੇ ਸੋਨੂੰ ਵੀ ਬੇਹੋਸ਼ ਪਿਆ ਸੀ । ਕੁਝ ਬੋਲ ਨਹੀਂ ਰਿਹਾ ਸੀ ।
ਪਰਿਵਾਰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈਕੇ ਗਿਆ ਤਾਂ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ ਦੋਵਾਂ ਪਤੀ-ਪਤਨੀ ਨੂੰ ਬਚਾਉਣ ਦੇ ਲਈ ਪਰ ਜ਼ਹਿਰੀਲੇ ਪ੍ਰਦਾਰਥ ਦਾ ਅਸਰ ਇਨ੍ਹਾਂ ਜ਼ਿਆਦਾ ਸੀ ਕੀ ਕੋਈ ਵੀ ਦਵਾਈ ਕੰਮ ਨਹੀਂ ਕਰ ਰਹੀ ਸੀ । 2 ਦਿਨ ਤੱਕ ਦੋਵੇ ਜ਼ਿੰਦਗੀ ਦੀ ਜੰਗ ਲੜ ਦੇ ਰਹੇ ਪਰ ਅਖੀਰ ਵਿੱਚ ਮੌਤ ਅਜਿਹੀ ਹਾਵੀ ਹੋਈ ਕਿ ਪਤੀ-ਪਤਨੀ ਨੇ ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਪਰ ਵੱਡਾ ਸਵਾਲ ਇਹ ਹੈ ਕੀ ਆਖਿਰ ਦੋਵਾ ਦੇ ਰਿਸ਼ਤਿਆਂ ਵਿੱਚ ਅਜਿਹਾ ਕੀ ਹੋਇਆ ਜ਼ਹਿਰ ਖਾਉਣ ਦੀ ਨੌਬਤ ਆ ਗਈ ।
ਸੂਸਾਈਡ ਨਾਲ ਜੁੜੇ ਸਵਾਲ
ਕੀ ਸ਼ਹਿਨਾਜ਼ ਅਤੇ ਸੋਨੂੰ ਦਾ ਵਿਆਹ ਜ਼ਬਰਦਸਤੀ ਹੋਇਆ ਸੀ ? ਕੀ ਦੋਵਾਂ ਵਿੱਚੋ ਕੋਈ ਇੱਕ ਵਿਆਹ ਲਈ ਰਾਜ਼ੀ ਨਹੀਂ ਸੀ ? ਕੀ ਕਿਸੇ ਚੀਜ਼ ਨੂੰ ਲੈਕੇ ਪਤੀ-ਪਤਨੀ ਨੂੰ ਇੱਕ ਦੂਜੇ ‘ਤੇ ਸ਼ੱਕ ਸੀ ? ਜਿਸ ਦਾ ਸਾਹਮਣਾ ਨਾ ਕਰਨ ਦੀ ਸੂਰਤ ਵਿੱਚ ਕਿਸੇ ਇੱਕ ਦੋਵਾਂ ਦੀ ਜ਼ਿੰਦਗੀ ਲੈਣ ਦਾ ਫੈਸਲਾ ਲਿਆ ਹੋਵੇ ? ਕੀ ਪਰਿਵਾਰ ਨੂੰ ਲੈਕੇ ਦੋਵਾਂ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕਲੇਸ਼ ਸੀ ? ਇਹ ਉਹ ਸਵਾਲ ਹਨ ਜੋ ਸ਼ਹਿਨਾਜ਼ ਅਤੇ ਸੋਨੂੰ ਦੀ ਮੌਤ ਤੋਂ ਪਰਦਾ ਚੁੱਕ ਸਕਦੇ ਹਨ। ਪੁਲਿਸ ਨੂੰ ਪਰਿਵਾਰ ਤੋਂ ਵੀ ਪੁੱਛ-ਗਿੱਛ ਦੌਰਾਨ ਮੌ ਤ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਹੋ ਸਕਦੀ ਹੈ ।