Punjab

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਚਿੱਠੀ ਵਾਇਰਲ, ਸਰਕਾਰ ਨੂੰ ਦੇਣਾ ਪੈ ਗਿਆ ਜਵਾਬ

‘ਦ ਖ਼ਾਲਸ ਬਿਊਰੋ :- ਸੋਸ਼ਲ ਮੀਡੀਆ ‘ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਇੱਕ ਪੱਤਰ ਬਹੁਤ ਵਾਇਰਲ ਹੋ ਰਹੀ ਹੈ। ਇਸ ਪੱਤਰ ਵਿੱਚ ਲਿਖਿਆ ਹੋਇਆ ਸੀ ਕਿ 1 ਜਨਵਰੀ 2010 ਤੋਂ ਪਹਿਲਾਂ ਦੇ ਭਰਤੀ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਵਿੱਚ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਸਬੰਧਤ ਮੁਲਾਜ਼ਮ ਦਾ 10 ਸਾਲ ਨੌਕਰੀ ‘ਤੇ ਹਾਜ਼ਰ ਰਹਿਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਰੈਗੂਲਰ ਹੋਣ ਲਈ ਅੱਗੇ ਪੋਸਟ ਖਾਲੀ ਹੋਣੀ ਵੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੂੰ ਇਸ ਪੱਤਰ ਬਾਰੇ ਆਖ਼ਰ ਜਵਾਬ ਦੇਣਾ ਪੈ ਗਿਆ ਹੈ। ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਅੱਜ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ।

ਪੱਤਰ ਵਿੱਚ ਕੀ ਲਿਖਿਆ ?

ਪੰਜਾਬ ਦੇ ਅਦਾਰਿਆਂ, ਸੈਮੀ ਅਦਾਰਿਆਂ ਵਿੱਚ ਅਤੇ ਖੇਤਰੀ ਦਫ਼ਤਰਾਂ ਵਿੱਚ ਜੋ ਕਰਮਚਾਰੀ ਠੇਕਾ ਆਧਾਰਿਤ, ਡੇਲੀਵੇਜਿਜ ਦੇ ਕੰਮਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਅਤੇ ਜੇਕਰ ਉਨ੍ਹਾਂ ਕਰਮਚਾਰੀਆਂ ਦੀ ਸਬੰਧਤ ਦਫ਼ਤਰਾਂ ਵਿੱਚ ਲੋੜ ਮਹਿਸੂਸ ਹੋਵੇ ਤਾਂ ਉੱਥੋਂ ਦੇ ਸਮਰੱਥ ਅਧਿਕਾਰੀ ਉਨ੍ਹਾਂ ਨੂੰ ਦਰਜਾ 3 ਅਤੇ ਦਰਜਾ 4 ਦੀ ਅਸਾਮੀ, ਜੋ ਮਨਜ਼ੂਰਸ਼ੁਦਾ ਹੋਵੇ, ਉਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਅਤੇ ਰੈਗੂਲਰ ਕਰ ਸਕਦਾ ਹੈ।