Punjab

ਲੁਧਿਆਣਾ : ‘ਨਕਲੀ ਆਂਡੇ’ ਮਿਲਣ ਕਾਰਨ ਸਹਿਮ ਦਾ ਮਾਹੌਲ, ਜਾਂਚ ਦੇ ਹੁਕਮ

punjab news, ludhiana, fake egg video, health department, fake eggs viral video

ਲੁਧਿਆਣਾ : ਸੋਸ਼ਲ ਮੀਡੀਆ ਉੱਤੇ ਨਿਕਲੀ ਅੰਡਿਆਂ ਦੇ ਦਾਅਵਾ ਕਰਨ ਦੀ ਵੀਡੀਓ(Video of alleged fake eggs) ਆਮ ਹੀ ਦੇਖੀ ਜਾਂਦੀ ਹੈ। ਪਰ ਹੁਣ ਅਜਿਹਾ ਹੀ ਇੱਕ ਮਾਮਲਾ ਪੰਜਾਬ ਵਿੱਚ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਛੀਵਾੜਾ ਕਸਬੇ ਵਿੱਚ ਬਾਵਾ ਵਰਮਾ ਨਾਂ ਦੇ ਇੱਕ ਸ਼ਖ਼ਸ ਨੇ ਨਿਕਲੀ ਅੰਡੇ ਮਿਲਣ ਦਾ ਦਾਅਵਾ ਕੀਤਾ ਹੈ।

ਬਾਵਾ ਵਰਮਾ ਨੇ ਵੀਡੀਓ ਵਿੱਚ ਦੱਸਿਆ ਕਿ ਉਸਨੇ ਬਾਜ਼ਾਰ ਵਿੱਚੋਂ ਅੰਡਿਆਂ ਦੀ ਟਰੇ ਲਿਆਂਦੀ ਸੀ। ਜਦੋਂ ਉਸ ਨੇ ਆਂਡਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਟੁੱਟ ਵੀ ਨਹੀਂ ਰਹੇ ਸਨ। ਉਸ ਨੂੰ ਸ਼ੱਕ ਹੈ ਕਿ ਇਹ ਆਂਡੇ ਨਕਲੀ ਹਨ ਅਤੇ ਇਹ ਪਲਸਟਿਕ ਦੇ ਬਣੇ ਹੋਏ ਹਨ। ਉਸ ਨੇ ਆਂਡਿਆਂ ਨੂੰ ਅੱਗ ਲਗਾ ਕੇ ਚੈੱਕ ਵੀ ਕੀਤਾ ਅਤੇ ਦਾਅਵਾ ਕੀਤਾ ਇਹ ਪਲਾਸਟਿਕ ਵਾਂਗ ਸੜ ਰਹੇ ਹਨ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੋ ਰਹੀ ਹੈ।

ਬਾਵਾ ਵਰਮਾ ਨੇ ਦਾਅਵਾ ਕੀਤਾ ਹੈ ਕਿ ਅੰਡੇ ਦੀ ਮੋਟਾਈ ਬਿਲਕੁਲ ਨਹੀਂ ਸੀ। ਆਮ ਤੌਰ ਉੱਤੇ ਜੇਕਰ ਕੋਈ ਆਂਡਾ ਟੁੱਟ ਜਾਵੇ ਤਾਂ ਉਸ ਦੀ ਗੰਧ ਕਾਫ਼ੀ ਤੇਜ਼ ਹੁੰਦੀ ਹੈ ਪਰ ਇਨ੍ਹਾਂ ਆਂਡਿਆਂ ਨੂੰ ਤੋੜਨ ਤੋਂ ਬਾਅਦ ਕਿਸੇ ਕਿਸਮ ਦੀ ਸਮੈਲ ਨਹੀਂ ਆ ਰਹੀ। ਬਾਵਾ ਨੇ ਦੱਸਿਆ ਕਿ ਜਦੋਂ ਅੰਡੇ ਨੂੰ ਤੋੜਿਆ ਗਿਆ ਤਾਂ ਅੰਦਰੋਂ ਯੋਕ (ਪੀਲਾ ਪਦਾਰਥ) ਜੰਮਿਆ ਹੋਇਆ ਮਿਲਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਆਂਡਾ ਮਕੈਨੀਕਲ ਜਾਂ ਸਿੰਥੈਟਿਕ ਚੀਨੀ ਪਦਾਰਥ ਤੋਂ ਬਣਿਆ ਹੈ। ਬਾਵਾ ਨੂੰ ਟਰੇ ਵਿੱਚ ਇੱਕ ਆਂਡਾ ਹੀ ਸਹੀ ਮਿਲਿਆ ਅਤੇ ਬਾਕੀ ਸਾਰੇ ਅੰਡੇ ਨਕਲੀ ਪਾਏ ਗਏ। ਬਾਵਾ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਨਕਲੀ ਅੰਡੇ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਲੋਕਾਂ ਦੀ ਸਿਹਤ ਨਾਲ ਹੁੰਦਾ ਖਿਲਵਾੜ ਬੰਦ ਹੋਵੇ।

ਸਿਹਤ ਵਿਭਾਗ ਵੱਲੋਂ ਜਾਂਚ ਦੇ ਹੁਕਮ

ਆਂਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ। ਜਦੋਂ ਮਾਮਲਾ  ਮਾਛੀਵਾੜਾ ਦੇ ਐਸਐਮਓਕੋਲ ਪੁੱਜਾ ਤਾਂ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ। ਇਸੇ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਉੱਤੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਮਾਰਕ ਕਰ ਦਿੱਤਾ ਗਿਆ ਹੈ। ਇਸ ਬਾਬਤ ਜੇਕਰ ਕੋਈ ਵੀ ਤੱਥ ਜਾਂ ਸ਼ਖ਼ਸ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਅਫ਼ਸਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐੱਚ.ਓ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।