‘ਦ ਖ਼ਾਲਸ ਬਿਊਰੋ : ਫੇਸਬੁੱਕ (Facebook) ਦੀ ਮੂਲ ਕੰਪਨੀ ਮੇਟਾ (META) ਦੇ ਇੰਡੀਆ ਡਵੀਜ਼ਨ (Indian Head) ਮੁਖੀ ਅਜੀਤ ਮੋਹਨ (Ajit Mohan) ਨੇ ਅਸਤੀਫਾ (Resigns) ਦੇ ਦਿੱਤਾ ਹੈ। ਮੈਟਾ ਨੇ ਇਸਦੀ ਜਾਣਕਾਰੀ ਦਿੱਤੀ ਹੈ। ਮੇਟਾ ਇੰਡੀਆ ਦੇ ਡਾਇਰੈਕਟਰ ਅਤੇ ਮੁਖੀ ਮਨੀਸ਼ ਚੋਪੜਾ ਉਨ੍ਹਾਂ ਦੀ ਥਾਂ ‘ਤੇ ਕੰਪਨੀ ਦਾ ਅੰਤਰਿਮ ਚਾਰਜ ਸੰਭਾਲਣ ਜਾ ਰਹੇ ਹਨ।
ਅਜੀਤ ਮੋਹਨ ਅਸਤੀਫਾ ਦੇ ਕੇ ਕਿਸੇ ਹੋਰ ਜਗ੍ਹਾ ‘ਤੇ ਸ਼ਾਮਲ ਹੋਣ ਜਾ ਰਹੇ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਅਜੀਤ ਮੋਹਨ ਫੇਸਬੁੱਕ ਇੰਡੀਆ ਦੇ ਵਿਰੋਧੀ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨਾਲ ਜੁੜਨ ਜਾ ਰਹੇ ਹਨ। ਮੋਹਨ ਏਸ਼ੀਆ-ਪ੍ਰਸ਼ਾਂਤ ਦੇ ਮੁਖੀ ਵਜੋਂ ਕੰਮ ਕਰਨਗੇ।
META ਵਿਖੇ ਗਲੋਬਲ ਬਿਜ਼ਨਸ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਨਿਕੋਲਾ ਮੈਂਡੇਲਸਨ ਦਾ ਕਹਿਣਾ ਹੈ ਕਿ ਅਜੀਤ ਮੋਹਨ ਨੇ ਆਪਣੇ ਕਾਰਜਕਾਲ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਅਜੀਤ ਮੋਹਨ ਨੇ ਭਾਰਤ ਵਿੱਚ ਕੰਪਨੀ ਦੇ ਸੰਚਾਲਨ ਅਤੇ ਆਕਾਰ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀਂ ਭਾਰਤ ਲਈ ਵਚਨਬੱਧ ਹਾਂ ਅਤੇ ਸਾਡੇ ਕੋਲ ਸਾਰੇ ਕੰਮ ਨੂੰ ਅੱਗੇ ਲਿਜਾਣ ਲਈ ਮਜ਼ਬੂਤ ਲੀਡਰਸ਼ਿਪ ਅਤੇ ਟੀਮ ਹੈ।
ਅਜੀਤ ਮੋਹਨ ਜਨਵਰੀ 2019 ਵਿੱਚ ਮੈਨੇਜਿੰਗ ਡਾਇਰੈਕਟਰ ਦੇ ਰੂਪ ਵਿੱਚ ਫੇਸਬੁੱਕ ਇੰਡੀਆ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਅਕਤੂਬਰ 2017 ‘ਚ ਅਹੁਦਾ ਛੱਡਣ ਵਾਲੇ ਉਮੰਗ ਬੇਦੀ ਦੀ ਜਗ੍ਹਾ ਲਈ ਸੀ। ਜਦੋਂ ਕੰਪਨੀ ਇੱਥੇ ਕੰਮ ਕਰਦੀ ਸੀ, ਵਟਸਐਪ ਅਤੇ ਇੰਸਟਾਗ੍ਰਾਮ ਨੇ ਭਾਰਤ ਵਿੱਚ 200 ਮਿਲੀਅਨ ਤੋਂ ਵੱਧ ਉਪਭੋਗਤਾ ਸ਼ਾਮਲ ਕੀਤੇ ਸਨ। ਮੇਟਾ ਤੋਂ ਪਹਿਲਾਂ, ਮੋਹਨ ਨੇ ਸਟਾਰ ਇੰਡੀਆ ਦੀ ਵੀਡੀਓ ਸਟ੍ਰੀਮਿੰਗ ਸੇਵਾ ਹੌਟਸਟਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ 4 ਸਾਲਾਂ ਤੱਕ ਸੇਵਾ ਕੀਤੀ।