ਬਿਊਰੋ ਰਿਪੋਰਟ : ਸਾਰੀ ਉਮਰ ਫੌਜ ਵਿੱਚ ਨੌਕਰੀ ਕੀਤੀ,ਦੁਸ਼ਮਣਾਂ ਦੀ ਗੋਲੀਆਂ ਦਾ ਸਾਹਮਣਾ ਕੀਤਾ,ਪਰ ਪੁੱਤਰ ਦੀ ਖੁਆਇਸ਼ ਪੂਰੀ ਕਰਨ ਦੇ ਲਈ ਠੱਗਾ ਦੇ ਸਾਹਮਣੇ ਹਾਰ ਗਿਆ ਪਿਤਾ । ਅੰਬਾਲਾ ਦੇ ਸੂਬੇਦਾਰ ਮੇਜਰ ਪਰਮਜੀਤ ਸਿੰਘ ਨੂੰ ਲੁਧਿਆਣਾ ਦੇ ਠੱਗਾਂ ਨੇ 32 ਲੱਖ ਦਾ ਚੂਨਾ ਲਗਾਇਆ । ਠੱਗੀ ਦੀ ਇਹ ਪੂਰੀ ਚਾਲ ਗੁਰਦੁਆਰੇ ਵਿੱਚ ਸੇਵਾ ਦੇ ਬਹਾਨੇ ਖੇਡੀ ਗਈ ਸੀ । ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਹੈ । ਪਰ ਇਹ ਖ਼ਬਰ ਤੁਹਾਨੂੰ ਅਲਰਟ ਕਰਨ ਵਾਲੀ ਹੈ ਕਿਉਂਕਿ ਅਗਲਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ।
ਇਸ ਤਰ੍ਹਾਂ ਮਾਰੀ ਠੱਗੀ
ਸੂਬੇਦਾਰ ਮੇਜਰ ਪਰਮਜੀਤ ਸਿੰਘ ਦਾ ਪੁੱਤਰ ਦਿਲਪ੍ਰੀਤ ਸਿੰਘ ਲੁਧਿਆਣਾ ਦੇ ਗੁਰੂਘਰ ਵਿੱਚ ਸੇਵਾ ਕਰ ਰਿਹਾ ਸੀ,ਉਸ ਦੇ ਪੁੱਤਰ ਦੀ ਗੁਰਦੁਆਰੇ ਵਿੱਚ ਲੁਧਿਆਣਾ ਦੇ ਜਿਤੇਂਦਰ ਸਿੰਘ ਨਾਲ ਮੁਲਾਕਾਤ ਹੋਈ,ਉਸ ਨੇ ਦੱਸਿਆ ਕਿ ਉਹ ਕੈਨੇਡਾ ਭੇਜਣ ਦਾ ਕੰਮ ਕਰਦਾ ਹੈ ਅਤੇ ਸਰਕਾਰ ਕੋਲੋ ਮਨਜ਼ੂਰ ਕੀਤੀਆਂ ਨੌਕਰੀਆਂ ਵੀ ਦਿਵਾਉਂਦਾ ਹੈ । ਪਿਤਾ ਸੂਬੇਦਾਰ ਮੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਤਰ ਕੋਲੋ ਪਾਸਪੋਰਟ ਲੈ ਲਿਆ ਅਤੇ ਵਿਸ਼ਵਾਸ਼ ਦਿਵਾਇਆ ਕਿ 15 ਤੋਂ 20 ਲੱਖ ਰੁਪਏ ਵਿੱਚ ਕੈਨੇਡਾ ਭੇਜ ਦਿੱਤਾ ਜਾਵੇਗਾ ਨਾਲ ਹੀ 2 ਸਾਲ ਦਾ ਵਰਕ ਪਰਮਿਟ ਵਿੱਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਵਿੱਚ 2 ਲੱਖ ਤੱਕ ਦੀ ਤਨਖਾਹ ਵੀ ਮਿਲੇਗੀ । ਉਸ ਨੇ ਮੁਲਜ਼ਮ ਨੂੰ ਗੱਲਾਂ ਵਿੱਚ ਫਸਾ ਲਿਆ ਅਤੇ ਹੋਲੀ-ਹੋਲੀ 32 ਲੱਖ ਰੁਪਏ ਹੜਪ ਲਏ । ਮੁਲਜ਼ਮਾਂ ਨੇ ਇਹ ਰਕਮ ਦਲਬੀਰ ਸਿੰਘ,ਗੁਰਦੀਪ ਸਿੰਘ,ਗੁਰਬਚਨ ਸਿੰਘ ਅਤੇ ਜਸਵਿੰਦਰ ਕੌਰ ਦੇ ਖਾਤਿਆਂ ਵਿੱਚ ਟਰਾਂਸਫਰ ਕਰਵਾਈ ।
ਪੁੱਤਰ ਨੂੰ ਇਕੱਲੇ ਬੈਂਕਕਾਕ ਛੱਡ ਕੇ ਏਜੰਟ ਭਜੇ
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਪੁੱਤਰ ਨੂੰ ਦਿੱਲੀ ਤੋਂ ਕੈਨੇਡਾ ਦੀ ਟਿਕਟ ਅਤੇ ਵੀਜ਼ਾ ਵੀ ਵਿਖਾਇਆ,ਪਰ ਵਿਦੇਸ਼ ਨਹੀਂ ਭੇਜਿਆ। ਦਲਬੀਰ ਅਤੇ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਗਾਜ਼ੀਆਬਾਦ ਲੈ ਗਏ । ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਦਿਲਪ੍ਰੀਤ ਸਿੱਧਾ ਭਾਰਤ ਤੋਂ ਕੈਨੇਡਾ ਨਹੀਂ ਜਾ ਸਕਦਾ ਹੈ। ਪਹਿਲਾਂ ਬੈਂਕਕਾਕ ਜਾਣਾ ਹੋਵੇਗਾ, 11 ਜੁਲਾਈ 2022 ਨੂੰ ਗੁਰਦੀਪ ਉਸ ਦੇ ਪੁੱਤਰ ਨੂੰ ਬੈਂਕਕਾਰ ਲੈਕੇ ਚੱਲਾ ਗਿਆ । ਉਸ ਨੇ ਪੁੱਤਰ ਕੋਲੋ 2500 ਡਾਲਰ ਯਾਨੀ ਡੇਢ ਲੱਖ ਲਏ। ਮੁਲਜ਼ਮ ਨੇ ਇੱਕ ਹਫਤੇ ਤੱਕ ਪੁੱਤਰ ਨੂੰ ਘੁਮਾਇਆ ਅਤੇ ਫਿਰ ਉਸ ਨੂੰ ਉੱਥੇ ਹੀ ਛੱਡ ਕੇ ਭਾਰਤ ਪਰਤ ਆਇਆ । ਬੜੀ ਮੁਸ਼ਕਿਲ ਨਾਲ ਉਨ੍ਹਾਂ ਨੇ ਪੁੱਤਰ ਦੇ ਨਾਲ ਸੰਪਰਕ ਕੀਤਾ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੁੱਤਰ ਦਾ ਬੈਂਕਕਾਕ ਵਿੱਚ ਪਾਸਪੋਰਟ ਕੈਂਸਲ ਕਰਵਾ ਦਿੱਤਾ ।
ਜਾਨ ਤੋਂ ਮਾਰਨ ਦੀ ਧਮਕੀ ਦਿੱਤੀ
ਸ਼ਿਕਾਇਤਕਰਤਾ ਦੇ ਮੁਤਾਬਿਕ, ਮੁਲਜ਼ਮਾਂ ਨੇ ਕਿਹਾ ਸੀ ਕਿ ਜੇਕਰ ਉਸ ਦੇ ਪੁੱਤਰ ਨੂੰ ਕੈਨੇਡਾ ਨਹੀਂ ਭੇਜਿਆ ਤਾਂ 4 ਫੀਸਦੀ ਦੇ ਹਿਸਾਬ ਨਾਲ ਪੈਸੇ ਵਾਪਸ ਕਰਨਗੇ। ਪਰ ਮੁਲਜ਼ਮਾਂ ਨੇ ਨਾ ਪੈਸੇ ਵਾਪਸ ਕੀਤੇ ਨਾ ਹੀ ਕੈਨੇਡਾ ਭੇਜਿਆ। ਪਿਤਾ ਨੇ ਦੱਸਿਆ ਕਿ ਮੈਂ ਇਹ ਰਕਮ ਵਿਆਜ ‘ਤੇ ਚੁੱਕੀ ਸੀ । ਹੁਣ ਮੁਲਜ਼ਮ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ । ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਇਮੀਗ੍ਰੇਸ਼ਨ ਐਕਟ ਦੀ ਧਾਰਾ 406/420 ਅਤੇ 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।