ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਮੁੜ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਦੀ ਚੋਣ ਇਸ ਕਰਕੇ ਅਹਿਮ ਸੀ ਕਿਉਂਕਿ ਇਸ ਚੋਣ ਵਿੱਚ ਕੇਂਦਰ ਸਰਕਾਰ, ਆਰਐੱਸਐੱਸ, ਉਚੇਚੇ ਤੌਰ ਉੱਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬ ਸਰਕਾਰ, ਸਾਰੇ ਕਾਂਗਰਸੀ ਇਕਸੁਰਤਾ ਨਾਲ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਫੋਨ ਕਰਦੇ ਸਨ।
ਧਾਮੀ ਨੇ ਸਾਰੇ ਮੈਂਬਰਾਂ, ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸਾਰੀ ਐਗਜ਼ੈਕਟਿਵ ਕਮੇਟੀ ਦੀ ਜਾਣਕਾਰੀ ਦਿੱਤੀ। ਧਾਮੀ ਨੇ ਸਾਰੇ ਮੀਡੀਆ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਅਸੀਂ ਮੁਆਫ਼ੀ ਚਾਹੁੰਦੇ ਹਾਂ ਕਿ ਤੁਹਾਨੂੰ ਹਾਊਸ ਵਿੱਚ ਸਪੀਚ ਨਹੀਂ ਦੇ ਸਕੇ।
ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਪਾਏ ਗਏ ਮਤੇ ਬਾਰੇ ਬੋਲਦਿਆਂ ਕਿਹਾ ਕਿ 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਵਾ ਕੇ ਘਰ ਘਰ ਤੱਕ ਪਹੁੰਚਾਵਾਂਗੇ ਅਤੇ ਬਾਅਦ ਵਿੱਚ ਇਨ੍ਹਾਂ ਸਾਰਿਆਂ ਦਾ ਇੱਕ ਮੈਮਰੈਂਡਮ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਜਾਵੇਗਾ।
ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ,ਬੀਬੀ ਜਗੀਰ ਕੌਰ ਨੂੰ ਹਰਾਇਆ, ਬੀਬੀ ਨੇ ਧੱਕੇ ਦਾ ਲਾਇਆ ਇਲਜ਼ਾਮ
ਯੂਨੀਫਾਰਮ ਸਿਵਲ ਕੋਡ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਕਿ ਇਸਦੇ ਲਾਗੂ ਹੋਣ ਦੀ ਅਸੀਂ ਨਿੰਦਾ ਕਰਦੇ ਹਾਂ। ਪੰਜਾਬ ਵਿੱਚ ਨਸ਼ਿਆਂ ਦੇ ਹੜ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸਦੇ ਲਈ ਠੋਸ ਕਦਮ ਚੁੱਕਣ ਲਈ ਕਿਹਾ ਹੈ। ਸ਼੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤੇ ਨੂੰ ਪੱਧਰਾ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵਿੱਚ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਲਗਾਇਆ ਗਿਆ ਹੈ।
ਬਾਗੀ ਹੋ ਕੇ ਵੀ ਨਹੀਂ ਮਿਲੀ ਕਾਮਯਾਬੀ ,ਬੀਬੀ ਜਗੀਰ ਕੌਰ ਨੇ ਕੀਤਾ ਸੀ ਜਿੱਤ ਦਾ ਦਾਅਵਾ
ਦੱਸ ਦਈਏ ਕਿ ਸਿੱਖਾਂ ਦੀ ਸਿਰੋਮਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Harjinder Singh Dhami) ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਇਆ। ਧਾਮੀ ਨੂੰ 104 ਵੋਟਾਂ ਤੇ ਬੀਬੀ ਜਗੀਰ ਕੌਰ ( Bibi Jagir Kaur ) ਨੂੰ 42 ਵੋਟਾਂ ਮਿਲੀਆਂ ਹਨ।
ਧਾਮੀ ਨੇ ਆਪਣੀ ਵਿਰੋਧੀ ਬੀਬੀ ਜਗੀਰ ਕੌਰ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਹੈ । ਅੱਜ ਦੁਪਹਿਰ ਇੱਕ ਵਜੇ ਸ਼ੁਰੂ ਹੋਏ ਇਜਲਾਸ ਵਿੱਚ ਵੋਟਿੰਗ ਹੋਈ ਹੈ ਤੇ ਕਰੀਬ 3 ਵਜੇ ਇਸ ਦੇ ਨਤੀਜੇ ਦਾ ਐਲਾਨ ਹੋਇਆ ਹੈ। ਦਰਅਸਲ ਪ੍ਰਧਾਨ ਦੀ ਚੋਣ ਐਨੀ ਸੌਖੀ ਵੀ ਨਹੀਂ ਸੀ । ਕਮੇਟੀ ਜੇ ਮੈਂਬਰ ਵੀ ਦੁਚਿੱਤੀ ‘ਚ ਸਨ। ਬੀਬੀ ਜਗੀਰ ਕੌਰ ਨੇ ਪੂਰੇ ਜੋਸ਼ ਮਾਲ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ । ਦੂਜੇ ਪਾਸੇ ਅਕਾਲੀ ਦਲ ਵੱਲੋਂ ਉਤਾਰੇ ਉਮੀਵਾਰ ਧਾਮੀ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ ਸੀ ।
ਸ਼੍ਰੋਮਣੀ ਕਮੇਟੀ ਤੋਂ ਬਾਗੀ ਹੋ ਕੇ ਵੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਪਰ ਫਿਰ ਵੀ ਅੱਜ ਉਨ੍ਹਾਂ ਦੇ ਹੱਥ ਖਾਲੀ ਰਹਿ ਗਏ ਹਨ। ਧਾਮੀ ਦੇ ਹੱਕ ਵਿੱਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲਿਆਂ ਹਨ ।