ਲੁਧਿਆਣਾ ਪੱਛਮੀ ਹਲਕੇ ਵਿਚ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਦਾ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਜ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਉਨ੍ਹਾਂ ਪੁੱਛਿਆ ਕਿ ਕਾਂਗਰਸ ਦਾ ਕਿਸ ਪਾਰਟੀ ਨਾਲ ਮੁਕਾਬਲਾ ਹੈ ਤਾਂ ਉਨ੍ਹਾਂ ਕਿਹਾ ਕਿ ਇਲੈਕਸ਼ਨ ਇਲੈਕਸ਼ਨ ਹੁੰਦਾ ਹੈ, ਮੁਕਾਬਲਾ ਸਭ ਨਾਲ ਹੈ ਪਰ ਲੋਕ ਸਰਕਾਰ ਤੋਂ ਬਹੁਤ ਦੁਖੀ ਹਨ।
ਵਿਰੋਧੀਆਂ ਵੱਲੋਂ ਕਾਂਗਰਸ ’ਚ ਫੁੱਟ ਹੋਣ ਦੀਆਂ ਖ਼ਬਰਾਂ ’ਤੇ ਆਸ਼ੂ ਨੇ ਕਿਹਾ ਕਾਂਗਰਸ ਪਾਰਟੀ ਵਿਚ ਕੋਈ ਵੀ ਫੁੱਟ ਨਹੀਂ ਹੈ ਤੇ ਕਾਂਗਰਸ ਪਾਰਟੀ ਇਕੱਠੇ ਹੋ ਕੇ ਹੀ ਚੋਣ ਲੜ ਰਹੀ ਹੈ। ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਹਾਡਾ ਅੰਦਰ ਖਾਤੇ ਸਾਥ ਨਹੀਂ ਦੇ ਰਹੇ ਤਾਂ ਆਸ਼ੂ ਨੇ ਕਿਹਾ ਕਿ ਇਹ ਬਿਲਕੁਲ ਝੂਠ ਹੈ।
ਆਤਮ ਹਲਕਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਾਂਗਰਸ ਦੀ ਆਪਸੀ ਫੁੱਟ ਹੀ ਇਹ ਚੋਣ ਜਿਤਾ ਦੇਵੇਗੀ ਤਾਂ ਆਸ਼ੂ ਨੇ ਹੱਸਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਕਾਂਗਰਸ ਦੀ ਫੁੱਟ ਵੱਲ ਦੇਖਣ ਦੀ ਕੀ ਲੋੜ ਸੀ, ਫਿਰ ਤਾਂ ਉਨ੍ਹਾਂ ਕੀਤੇ ਕੰਮਾਂ ਕਰਕੇ ਹੀ ਜਿੱਤ ਜਾਣਾ ਸੀ। ਲੋਕ ਸਰਕਾਰ ਤੇ ਉਨ੍ਹਾਂ ਦੀਆਂ ਨੀਤੀਆਂ ਤੋਂ ਅੱਕੇ ਹੋਏ ਹਨ।
ਅਕਾਲੀ ਦਲ ਨੂੰ ਕਿੰਨੀ ਵੱਡੀ ਚਣੌਤੀ ਸਮਝਦੇ ਹੋ ਤਾਂ ਆਸ਼ੂ ਨੇ ਕਿਹਾ ਕਿ ਮੇਰੇ ਲਈ ਸਾਰੀਆਂ ਪਾਰਟੀਆਂ ਚਣੌਤੀ ਹਨ। ਇਹ ਚੋਣ ਹੋ ਰਹੀ ਹੈ। ਜੇ ਮੈਂ ਕਹਾਂ ਕਿ ਕੌਣ ਜਿਤੇਗਾ ਇਹ ਵੀ ਦੱਸਣਾ ਮੁਸ਼ਕਲ ਹੈ ਕਿਉਂਕਿ ਮੈਂ ਜੋਤਸ਼ੀ ਤਾਂ ਹੈ ਨਹੀਂ ਪਰ ਲੋਕ ਮੇਰੇ ਕੰਮਾਂ ਨੂੰ ਯਾਦ ਕਰਦੇ ਹਨ। ਸਰਕਾਰ ਦੇ ਤਿੰਨ ਸਾਲਾਂ ਚ ਕੋਈ ਕੰਮ ਨਹੀਂ ਹੋਇਆ।
ਜਦੋਂ ਆਸ਼ੂ ਨੂੰ ਪੁੱਛਿਆ ਗਿਆ ਕਿ ਲੋਕ ਸਰਕਾਰ ਦੇ ਦੋ ਸਾਲ ਹੋਣ ਦੇ ਬਾਵਜੂਦ ਤਹਾਨੂੰ ਵੋਟ ਕਿਉਂ ਦੇਣ ਤਾਂ ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਕੰਮ ਕੀਤੇ ਹਨ, ਲੋਕਾਂ ਦੇ ਕੰਮ ਆਇਆਂ ਹਾਂ। ਜਦੋਂ ਲੋਕ ਮੇਰੇ ਕਾਰਜਕਾਲ ਦੇ ਕੰਮਾਂ ਨੂੰ ਇਨ੍ਹਾਂ ਸਵਾ ਤਿੰਨਾਂ ਸਾਲਾ ਦੇ ਨਾਲ ਜੋੜ ਕੇ ਦੇਖਦੇ ਹਨ ਤਾਂ ਆਪ ਹੀ ਕਹਿੰਦੇ ਹਨ ਕਿ ਇਨ੍ਹਾਂ ਤਿੰਨਾਂ ਸਾਲਾ ਵਿਚ ਇਟ ਤੱਕ ਨਹੀਂ ਲੱਗੀ। ਆਸ਼ੂ ਨੇ ਕਿਹਾ ਕਿ ਵਿਰੋਧੀ ਸਾਡੀ ਫੁੱਟ ਦੀਆਂ ਗੱਲ਼ਾਂ ਕਰਨ ਦੀ ਬਜਾਏ ਆਪਣੇ ਕੀਤੇ ਹੋਏ ਕੰਮਾਂ ਦੀ ਜਾਣਕਾਰੀ ਦੇਣ।
ਸਵਾ ਤਿੰਨ ਸਾਲਾ ’ਚ ਕਰੱਪਸ਼ਨ ਕਿੱਥੇ ਪਹੁੰਚ ਗਈ ਹੈ, ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਸਰਕਾਰ ਦਾ ਕਿਸੇ ਵੀ ਮਹਿਕਮੇ ਵਿਚ ਕੰਟਰੋਲ ਨਹੀਂ ਹੈ। ਪਰ ਸਰਕਾਰ ਹਰ ਚੀਜ਼ ਤੇ ਡਰਾਮ ਕਰ ਰਹੀ ਹੈ। ਹਰ ਮਹਿਕਮੇ ਦਾ ਬੁਰਾ ਹਾਲ ਹੋਇਆ ਪਿਆ ਹੈ ਆਸ਼ੂ ਨੇ ਕਿਹਾ ਕਿ ਕਰੱਪਸ਼ਨ ਹਰ ਮਹਿਕਮੇ ਵਿਚ 10 ਗੁਣਾਂ ਤੱਕ ਵਧ ਗਈ ਹੈ ਪਰ ਕੰਮ ਕੋਈ ਨਹੀਂ ਹੋ ਰਿਹਾ ਹੈ।
ਆਸ਼ੂ ਨੇ ਕਿਹਾ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੈ। ਸਰਕਾਰ ਕਦੀ ਮੈਨੂੰ ਗ੍ਰਿਫਤਾਰ ਕਰਨ ਦਾ ਡਰਾਵਾ ਦਿੰਦੀ ਹੈ ਤੇ ਕਦੀ ਮੇਰੇ ਵਰਕਰਾਂ ਨੂੰ ਗ੍ਰਿਫਤਾਰੀ ਦਾ ਡਰਾਵਾ ਦਿੰਦੀ ਹੈ ਪਰ ਅਸੀਂ ਕਦੇ ਨਹੀਂ ਡਰਦੇ। ਆਸ਼ੂ ਨੇ ਕਿਹਾ ਕਿ ਅਸੀਂ ਜਦੋਂ ਵੀ ਵਿਰੋਧੀ ਧਿਰ ’ਚ ਰਹੇ ਹਾਂ ਸਾਨੂੰ ਵਿਰੋਧੀ ਧਿਰ ਸੂਟ ਬੜੀ ਕਰਦੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮੇਰਾ ਕੰਮ ਤਾਂ ਕੇਜਰੀਵਾਲ ਵੀ ਰੋਕ ਨਹੀਂ ਸਕਦਾ। ਜੇਕਰ ਲੋਕਾਂ ਨੇ ਮੇਰੇ ਸਾਥ ਦਿੱਤਾ ਤਾਂ ਖਰਾਬ ਹੋਏ ਕੰਮ ਵੀ ਸਹੀ ਕਰਦਾ ਦੇਵਾਂਗੇ.। ਆਸ਼ੂ ਨੇ ਕਿਹਾ ਕਿ ਮੇਰੇ ਵਰਕਰ ਮੇਰੇ ਨਾਲ ਚਟਾਨ ਵਾਂਗ ਖੜੇ ਹਨ।