Punjab

ਈਡੀ ਦੇ ਡੰਡੇ ਨੇ ਉਗਲਵਾਇਆ ਹਨੀ ਤੋਂ ਸੱਚ

‘ਦ ਖ਼ਾਲਸ ਬਿਊਰੋ : ਈਡੀ ਨੇ ਜਾਰੀ ਇਕ ਬਿਆਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫ਼ ਤਾਰ ਭਾਣਜੇ ਭੁਪਿੰਦਰ ਉਰਫ ਹਨੀ ਨੇ ਆਖਰਕਾਰ ਆਪਣੇ ਉਤੇ ਲਗੇ ਇਲਜਾ ਮਾਂ ਨੂੰ ਮੰਨ ਲਿਆ ਹੈ। ਉਸ ਨੇ ਕਬੂਲ ਕੀਤਾ ਹੈ ਕਿ ਸੂਬਾ ਪੰਜਾਬ  ਵਿੱਚ ਰੇਤ ਖਣਨ ਨਾਲ ਜੁੜੀਆਂ ਗਤੀਵਿਧੀਆਂ ਅਤੇ ਅਧਿਕਾਰੀਆਂ ਦੀ ਨਿਯੁਕਤੀ ਤੇ ਤਬਾਦਲੇ ਵਿੱਚ ਉਸ ਨੇ ਮਦਦ ਕੀਤੀ ਸੀ ਤੇ ਇਸ ਬਦਲੇ ਉਸ ਨੂੰ 10 ਕਰੋੜ ਰੁਪਏ ਦੀ ਰਕਮ ਮਿਲੀ ਸੀ।

ਪੰਜਾਬ ਵਿੱਚ ਕਥਿਤ ਗੈਰ ਕਾਨੂੰਨੀ ਰੇਤ ਖਣਨ ਮਾਮਲੇ ਵਿੱਚ ਹਨੀ ਤਿੰਨ ਫਰਵਰੀ ਨੂੰ ਗ੍ਰਿਫ਼ਤਾਰ ਹੋਇਆ ਸੀ।ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਟਿਕਾਣਿਆਂ ਤੇ ਈਡੀ ਨੇ ਛਾਪੇ ਮਾਰੀ ਕੀਤੀ ਸੀ ਤੇ ਇਸ ਦੋਰਾਨ 10 ਕਰੋੜ ਦੀ ਨਕਦੀ,ਸੋਨਾ,ਮਹਿੰਗੀਆਂ ਘੜੀਆਂ-ਗੱਡੀਆਂ ਅਤੇ  ਜਾਇਦਾਦ ਦੇ ਕਾਗਜ਼ ਮਿਲੇ ਸੀ। ਜਿਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਣਜਾਣਤਾ ਦਿਖਾਈ ਸੀ ਤੇ ਕਿਹਾ ਸੀ ਕਿ  ਹਨੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ।

ਸੂਤਰਾਂ ਅਨੁਸਾਰ ਭੁਪਿੰਦਰ ਸਿੰਘ ਨੇ ਤਲਾਸ਼ੀ ਦੌਰਾਨ ਆਪਣੇ ਬਿਆਨ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਾਰੀ ਨਕਦੀ ਜੋ ਉਸ ਦੇ ਅਲਗ-ਅਲਗ ਟਿਕਾਣਿਆਂ ਤੋਂ ਮਿਲੀ ਹੈ,ਉਸ ਨਾਲ ਸਬੰਧਤ ਹੈ। ਜਿਸ ਬਾਰੇ ਉਸਨੇ ਸਵੀਕਾਰ ਕੀਤਾ ਕਿ ਇਹ ਸਾਰੀ ਰਕਮ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਦੁਆਰਾ ਕਮਾਈ ਗਈ ਹੈ ।ਜਿਸ ਵਿੱਚ ਮਾਈਨਿੰਗ ਫਾਈਲਾਂ ਦੀ ਕਲੀਅਰੈਂਸ ਅਤੇ ਅਧਿਕਾਰੀਆਂ ਦੇ ਤਬਾਦਲੇ ਸ਼ਾਮਲ ਹਨ।

ਭੁਪਿੰਦਰ ਸਿੰਘ ਨੇ ਕਥਿਤ ਤੌਰ ‘ਤੇ ਪੰਜਾਬ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲੇ ਕਰਕੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਈਡੀ ਨੂੰ ਸ਼ੱਕ ਹੈ ਕਿ ਚੰਨੀ ਦਾ ਭਤੀਜਾ ਪੈਸਿਆਂ ਦੇ ਬਦਲੇ  ਸਰਕਾਰੀ ਅਧਿਕਾਰੀਆਂ ਦੀ ਪੋਸਟਿੰਗ ਕਰਨ ਲਈ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰ ਰਿਹਾ ਸੀ ਜਿਸ ਤੋਂ ਉਸ ਨੇ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਜਦੋਂ ਕਿ ਬਾਕਿ ਦੇ ਕਰੀਬ 6 ਤੋਂ 7 ਕਰੋੜ ਰੁਪਏ ਸੂਬੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਰਾਹੀਂ ਕਮਾਏ ਸਨ।