‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਹੋਏ ਐਨਕਾਊਂਟਰ ਵਿੱਚ ਸੈਨਾ ਦੇ ਇੱਕ ਅਫਸਰ ਸਣੇ ਚਾਰ ਜਵਾਨ ਸ਼ਹੀਦ ਹੋ ਗਏ ਹਨ। ਰੱਖਿਆ ਸੂਤਰਾ ਮੁਤਾਬਿਕ ਇਹ ਸਵੇਰ ਦੀ ਘਟਨਾ ਹੈ ਤੇ ਸੂਰਨਕੋਟ ਵਿਚ ਡੇਰਾ ਦੀ ਗਲੀ ਦੇ ਨੇੜੇ ਇਕ ਪਿੰਡ ਵਿੱਚ ਅਭਿਆਨ ਦੇ ਦੌਰਾਨ ਵਾਪਰੀ। ਇਸ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਤਲਾਸ਼ੀ ਅਭਿਆਨ ਵਿਚ ਲੱਗੀ ਹੋਈ ਸੈਨਾ ਉੱਤੇ ਫਾਇਰਿੰਗ ਕੀਤੀ। ਇਸਦੇ ਵਿਰੋਧ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ ਤੇ ਚਾਰ ਜਵਾਨ ਗੰਭੀਰ ਜਖਮੀ ਹੋਏ ਸਨ, ਜਿਹੜੇ ਬਾਅਦਸ ਵਿਚ ਸ਼ਹੀਦ ਹੋ ਗਏ।
