India

ਜੰਮੂ ਡਵੀਜਨ ਦੇ ਡੋਡਾ ‘ਚ ਹੋਇਆ ਮੁਕਾਬਲਾ, ਭਾਰੀ ਮੀਂਹ ਦੇ ਬਾਵਜੂਦ ਡਟੀ ਭਾਰਤੀ ਫੌਜ

ਜੰਮੂ ਡਵੀਜਨ ਦੇ ਡੋਡਾ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੰਡੋਹ ਇਲਾਕੇ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਗੋਲੀ ਬਾਰੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਲਿਖੇ ਜਾਣ ਤੱਕ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਫੌਜ ਵੱਲੋਂ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਦੌਰਾਨ ਇਕ ਪੁਲਿਸ ਦਾ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਇਹ ਇਲਾਕਾ ਜੰਗਲੀ ਅਤੇ ਪਹਾੜੀ ਹੈ ਅਤੇ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਪਰ ਫੌਜ ਦੇ ਜਵਾਨ ਪੂਰੀ ਹਿੰਮਤ ਨਾਲ ਇਸ ਅਪਰੇਸ਼ਨ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਕਈ ਵਾਰ ਤਲਾਸ਼ੀ ਅਭਿਆਨ ਚਲਾਇਆ ਜਾ ਚੁੱਕਾ ਹੈ। ਇਸ ਇਲਾਕੇ ਵਿੱਚ ਸ਼ੱਕੀ ਦੇ ਨਜ਼ਰ ਆਉਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨੂੰ ਦੇਖਦਿਆਂ ਹੀ ਅੱਤਵਾਦੀਆਂ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਫੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਫੌਜ ਵੱਲੋਂ ਚਲਾਏ ਜਾ ਰਹੇ ਇਸ ਅਪਰੇਸ਼ਨ ਨੂੰ ਆਪਰੇਸ਼ਨ ਲਾਗੋਰ ਦਾ ਨਾਂ ਦਿੱਤਾ ਹੈ।

ਇਸ ਇਲਾਕੇ ਵਿੱਚ ਫੌਜ ਨੂੰ ਖੁਫੀਆ ਸੂਚਨਾ ਦੇ ਆਧਾਰ ਤੇ ਜਾਣਾਕਰੀ ਮਿਲੀ ਸੀ ਕਿ ਇਸ ਇਲਾਕੇ ਵਿੱਚ ਸ਼ੱਕੀ ਵਿਅਕਤੀ ਹੈ। ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਮਿਲ ਕੇ ਇਹ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ –   ਚੰਦੂਮਾਜਰਾ ਆਰ-ਪਾਰ ਦੀ ਲੜਾਈ ਦੇ ਮੂਡ ‘ਚ! ਪਾਰਟੀ ਦਫਤਰ ‘ਤੇ ਦੱਸਿਆ ਹੱਕ! ਨਵੇਂ ਪ੍ਰਧਾਨ ਦੇ ਬਾਰੇ ਕੀਤਾ ਵੱਡਾ ਐਲਾਨ