International

ਐਲੋਨ ਮਸਕ ਦੇ 12ਵੇਂ ਬੱਚੇ ਦਾ ਜਨਮ! ਤੀਜੀ ਪਤਨੀ ਨੇ ਦਿੱਤਾ ਜਨਮ

Elon_Musk_

ਬਿਉਰੋ ਰਿਪੋਰਟ – ਦੁਨੀਆ ਦੇ ਸਭ ਤੋਂ ਅਮੀਰ ਵਿੱਚੋ ਇੱਕ ਐਲੋਨ ਮਸਕ (Elon Musk) ਦੀ ਬਿਜਨੈਸ ਨੂੰ ਲੈਕੇ ਸੋਚ ਸਭ ਤੋਂ ਵੱਖ ਹੈ, ਇਸੇ ਤਰ੍ਹਾਂ ਪਰਿਵਾਰਕ ਸੋਚ ਨੂੰ ਲੈਕੇ ਵੀ ਉਹ ਸਭ ਤੋਂ ਅਨੋਖੇ ਹਨ। ਐਲਨ ਮਸਕ 12ਵੀਂ ਵਾਰ ਬੱਚੇ ਦੇ ਪਿਤਾ ਬਣੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘x’ ਅਤੇ ਟੇਸਲਾ ਦੇ CEO ਐਲੋਨ ਮਸਕ ਦਾ ਇਹ ਬੱਚਾ ਉਨ੍ਹਾਂ ਦੀ ਪਤਨੀ ਅਤੇ ਨਿਉਰਲਿੰਕ ਦੇ ਮੈਨੇਜਰ ਸ਼ਿਵਾਨ ਜਿਲਿਸ ਦੇ ਘਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਘਰ 2022 ਵਿੱਚ ਜੁੜਵਾਂ ਬੱਚੇ ਹੋਏ ਸਨ।

ਐਲੋਨ ਮਸਕ ਦੇ 12 ਬੱਚੇ ਤਿੰਨ ਪਤਨੀਆਂ ਤੋਂ ਹਨ 2 ਨੂੰ ਉਹ ਤਲਾਕ ਦੇ ਚੁੱਕੇ ਹਨ। ਪਹਿਲੀ ਪਤਨੀ ਲੇਖਕ ਜਸਟਿਨ ਮਸਕ ਤੋਂ ਐਲੋਨ ਮਸਕ ਦੇ 5 ਬੱਚੇ ਹਨ। ਤਿੰਨ ਬੱਚੇ ਦੂਜੀ ਪਤਨੀ ਸੰਗੀਤਕਾਰ ਗ੍ਰੀਮਜ਼ ਤੋਂ ਹਨ। ਇੱਕ ਬੱਚੇ ਦੀ ਮਾਂ ਦਾ ਖੁਲਾਸਾ ਹੁਣ ਤੱਕ ਨਹੀਂ ਹੋ ਸਕਿਆ ਹੈ ਜਦਕਿ ਤਿੰਨ ਬੱਚੇ ਸ਼ਿਵਾਨ ਜਿਲਿਸ ਤੋਂ ਹਨ।

ਇਹ ਵੀ ਪੜ੍ਹੋ –  ਕਣਕ ਨੂੰ ਲੈਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ! 31 ਮਾਰਚ 2025 ਤੱਕ ਲਾਗੂ!