The Khalas Tv Blog Punjab ਬਿਜਲੀ ਮੁਲਾਜ਼ਮ ਅੱਜ ਰਾਤ ਤੋਂ ਨਹੀਂ ਜਾਣਗੇ ਸਮੂਹਿਕ ਛੁੱਟੀ ‘ਤੇ
Punjab

ਬਿਜਲੀ ਮੁਲਾਜ਼ਮ ਅੱਜ ਰਾਤ ਤੋਂ ਨਹੀਂ ਜਾਣਗੇ ਸਮੂਹਿਕ ਛੁੱਟੀ ‘ਤੇ

‘ਦ ਖਾਲਸ ਬਿਉਰੋ:ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖ਼ਾਹ ਨਵੇਂ ਸਕੇਲਾਂ ਨਾਲ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸੈਲਰੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਸਰਾਂ ਨੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਉਹ ਛੇਤੀ ਆਪਣੀਆਂ ਆਪਸ਼ਨ ਦੇਣ। ਸੀਐੱਮਡੀ ਵੱਲੋਂ ਦਿੱਤੇ ਗਏ ਇਸ ਭਰੋਸੇ ਮਗਰੋਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਰਾਤ ਤੋਂ ਕੈਜ਼ੂਅਲ ਲੀਵ ’ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ।

ਪੀਐੱਸਈਬੀ ਜੁਆਇੰਟ ਫੋਰਮ ਦੇ ਸੂਬਾਈ ਆਗੂ ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਛੁੱਟੀ ’ਤੇ ਨਾ ਜਾਣ ਸੰਬੰਧੀ ਇਹ ਫ਼ੈਸਲਾ ਸਮੂਹ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਪੇਅ ਸਕੇਲ ਲਾਗੂ ਕਰਵਾਉਣ ਅਤੇ ਛੁੱਟੀ ਪਾਸ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਜਥੇਬੰਦੀਆਂ ਦਾ ਵਫਦ ਮੈਨੇਜਮੈਂਟ ਨੂੰ ਵੀ ਮਿਲਿਆ।

Exit mobile version