Punjab

ਚੰਨੀ ਨੇ ਮੰਨੀਆਂ ਕਿ ਸਾਨਾਂ ਦੀਆਂ ਦੋ ਅਹਿਮ ਮੰਗਾਂ

‘ ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨੀ ਅੰਦੋਲਨ ਅਤੇ ਮੋਰਚੇ ਦੀਆਂ ਕੁਰਬਾਨੀਆਂ (Sacrifices) ਨੂੰ ਸਮਰਪਿਤ ਪੰਜਾਬ ‘ਚ ਪੰਜ ਏਕੜ ਦੀ ਜ਼ਮੀਨ ‘ਤੇ ਇੱਕ ਯਾਦਗਾਰ (State of the Art Memorial) ਬਣਾਉਣ ਦਾ ਐਲਾਨ ਕੀਤਾ ਹੈ।

ਚੰਨੀ ਨੇ 1200 ਕਰੋੜ ਰੁਪਏ ਦੇ ਬਾਕੀ 1.09 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ ਕਰਜ਼ਾ ਮੁਆਫੀ ਦੇ ਕੇਸਾਂ ਦਾ ਨਿਪਟਾਰਾ ਕਰਨ ਦਾ ਐਲਾਨ ਕੀਤਾ। PSCADB ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਇਨ੍ਹਾਂ ਕਿਸਾਨਾਂ ਨੂੰ ਚੱਲ ਰਹੀ ਕਿਸਾਨ ਕਰਜ਼ਾ ਮੁਆਫੀ ਸਕੀਮ ਤਹਿਤ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਅੱਜ ਚੰਨੀ ਦੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਸੀ। ਪਰ ਚੰਨੀ ਵੱਲੋਂ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਦੇ ਕਾਰਨ ਮੀਟਿੰਗ ਜਲਦ ਹੀ ਖਤਮ ਕਰਨੀ ਪਈ ਅਤੇ ਲੁਧਿਆਣਾ ਵਿੱਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ।