ਬਿਉਰੋ ਰਿਪੋਰਟ – ਯੂਕੇ ਵਿੱਚ ਕੱਲ 4 ਜੁਲਾਈ ਨੂੰ ਅਗਲੇ ਪ੍ਰਧਾਨ ਮੰਤਰੀ ਲਈ ਜਨਰਲ ਚੋਣਾਂ ਹੋਣੀਆਂ ਹਨ, ਇਸ ਦੌਰਾਨ ਲੇਬਰ ਪਾਰਟੀ ਦੇ ਨਾਲ ਕੰਜ਼ਰਵੇਟਿਵ ਪਾਰਟੀ ਤੋਂ ਵੀ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਇੰਨਾਂ ਵਿੱਚੋਂ ਸਕਾਟਲੈਂਡ ਵਿੱਚ ਇਕੱਲੀ ਸਕਾਟਿਸ਼ ਕੰਜਰਵੇਟਿਵ ਪਾਰਟੀ ਨੇ 57 ਸੀਟਾਂ ਵਿੱਚੋਂ 2 ਸੀਟਾਂ ‘ਤੇ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਖੜੇ ਹਨ। ਕੰਜਰਵੇਟਿਵ ਪਾਰਟੀ ਨੇ ਕੰਬਰਨੌਲਡ ਅਤੇ ਕਿਰਕਿਨਟਿਲੰਗ ਤੋਂ ਸਿੱਖ ਉਮੀਦਵਾਰ ਡਾ. ਸਤਬੀਰ ਸਿੰਘ ਗਿੱਲ ‘ਤੇ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇੱਕ ਹੋਰ ਸਿੱਖ ਉਮੀਦਵਾਰ ਕ੍ਰਿਸਟੀਨਾ ਸੰਧੂ ਨੂੰ ਕੋਟਬ੍ਰਿਜ ਅਤੇ ਬਿੱਲਸ਼ਿਲ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਕੰਜਰਵੇਟਿਵ ਪਾਰਟੀ ਨੇ ਪੂਰਬੀ ਰੈਨਫਰਿਊਸਾਇਰ ਤੋਂ ਸੰਦੇਸ਼ ਗੁਲਹਾਨੇ ਨੂੰ ਟਿਕਟ ਦਿੱਤੀ ਹੈ। ਉਹ ਮਈ 2021 ‘ਚ ਗਲਾਸਗੋ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਉਹ ਪੇਸ਼ੇ ਵਜੋਂ ਡਾਕਟਰ ਹਨ। 4 ਜੁਲਾਈ ਨੂੰ 650 ਨਵੇਂ ਪਾਰਲੀਮੈਂਟ ਮੈਂਬਰ ਚੁਣਨ ਦੇ ਲਈ ਵੋਟਾਂ ਪਾਈਆਂ ਜਾਣਗੀਆਂ, ਜਿੰਨਾਂ ਵਿੱਚ 543 ਇੰਗਲੈਂਡ, 57, ਸਕਾਟਲੈਂਡ,32 ਵੇਸਜ ਅਤੇ 18 ਸੰਸਦ ਮੈਂਬਰ ਉੱਤਰੀ ਆਇਰਲੈਂਡ ਤੋਂ ਚੁਣੇ ਜਾਣਗੇ।
30 ਮਈ ਨੂੰ ਬ੍ਰਿਟੇਨ ਦੇ ਪ੍ਰਧਨ ਮੰਤਰੀ ਰਿਸ਼ੀ ਸੁਨਕ ਨੇ ਸਮੇਂ ਤੋਂ ਪਹਿਲਾਂ ਹੀ ਦੇਸ਼ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਸੀ। ਵੈਸੇ ਇਸ ਸਾਲ ਦੇ ਅਖੀਰ ਵਿੱਚ ਚੋਣਾਂ ਹੋਣੀਆਂ ਸਨ। ਹੁਣ ਤੱਕ ਦੇ ਸਾਰੇ ਸਰਵੇਂ ਵਿੱਚ ਕੰਜਰਵੇਟਿਵ ਪਾਰਟੀ ਦੀ ਸਭ ਤੋਂ ਬੁਰੀ ਹਾਲ ਵਿਖਾਈ ਜਾ ਰਹੀ ਹੈ। 10 ਸਾਲ ਬਾਅਦ ਲੇਬਰ ਪਾਰਟੀ ਸੱਤਾ ਵਿੱਚ ਆਉਂਦੀ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ – PM ਮੋਦੀ ਪਹੁੰਚਣ ‘ਤੇ ਲੱਗੇ ਮੋਦੀ-ਮੋਦੀ ਦੇ ਨਾਅਰੇ, PM ਨੇ ਕਿਹਾ ਕਿ ‘ਸਾਡੇ 10 ਹੋਏ ਪੂਰੇ, ਹਾਲੇ 10 ਸਾਲ ਬਾਕੀ’