ਬਿਊਰੋ ਰਿਪੋਰਟ : ਵੱਧ ਤੋਂ ਵੱਧ ਲੋਕਾਂ ਨੂੰ ਵੋਟਿੰਗ ਪ੍ਰਕਿਆ ਵਿੱਚ ਸ਼ਾਮਲ ਕਰਵਾਉਣ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਵੱਡਾ ਕੰਮ ਕੀਤਾ ਹੈ। ਕਮਿਸ਼ਨ ਨੇ ‘ਰਿਮੋਟ ਵੋਟਿੰਗ ਸਿਸਟਮ’ ਨੂੰ ਤਿਆਰ ਕੀਤਾ ਹੈ । ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਯਾਨੀ RVM ਦੀ ਮਦਦ ਨਾਲ ਜੇਕਰ ਤੁਸੀਂ ਘਰ ਤੋਂ ਦੂਰ ਕਿਸੇ ਹੋਰ ਸ਼ਹਿਰ ਵਿੱਚ ਜਾਂ ਸੂਬੇ ਵਿੱਚ ਹੋ ਤਾਂ ਵੀ ਤੁਸੀਂ ਆਪਣੀ ਵਿਧਾਨਸਭਾ ਜਾਂ ਲੋਕਸਭਾ ਦੇ ਲਈ ਵੋਟਿੰਗ ਕਰ ਸਕਦੇ ਹੋ। ਯਾਨੀ ਵੋਟਿੰਗ ਦੇ ਲਈ ਤੁਹਾਨੂੰ ਘਰ ਆਉਣ ਦੀ ਜ਼ਰੂਰਤ ਨਹੀਂ । ਚੋਣ ਕਮਿਸ਼ਨ 16 ਜਨਵਰੀ ਨੂੰ ਸਾਰੀਆਂ ਹੀ ਸਿਆਸੀ ਪਾਰਟੀ ਨੂੰ RVM ਦਾ ਲਾਈਵ ਡੈਮੋਸਟੇਸ਼ਨ ਦੇਵੇਗਾ ।
ਇਸ ਤਰ੍ਹਾਂ RVM ਕਰੇਗੀ ਕੰਮ
RVM ਦੀ ਵਰਤੋਂ ਦੂਜੇ ਸੂਬਿਆਂ ਵਿੱਚ ਨੌਕਰੀ ਕਰਨ ਵਾਲੇ ਲੋਕ,ਪ੍ਰਵਾਸੀ ਮਜ਼ਦੂਰ ਕਰ ਸਕਣਗੇ। ਇਸ ਦਾ ਮਤਲਬ ਇਹ ਨਹੀਂ ਕੀ ਤੁਸੀਂ ਘਰ ਬੈਠ ਕੇ ਹੀ ਵੋਟਿੰਗ ਕਰ ਸਕੋਗੇ। ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਸੁਵਿਧਾ ਦਾ ਲਾਭ ਲੈਣ ਦੇ ਲਈ ਤੁਹਾਨੂੰ ਰਿਮੋਟ ਵੋਟਿੰਗ ਕਾਉਂਟਰ ‘ਤੇ ਪਹੁੰਚਣਾ ਹੋਵੇਗਾ। ਦੇਸ਼ ਵਿੱਚ 45 ਕਰੋੜ ਅਜਿਹੇ ਲੋਕ ਹਨ ਜੋ ਆਪਣੇ ਸ਼ਹਿਰ ਜਾਂ ਫਿਰ ਘਰ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਰਹਿੰਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਅਤੇ ਸ਼ਹਿਰੀ ਵੋਟਰਾਂ ਵੱਲੋਂ ਵੋਟ ਨਾ ਕਰਨ ‘ਤੇ ਰਿਸਰਚ ਕੀਤੀ ਗਈ ਸੀ । ਵੋਟਿੰਗ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਵਧਾਉਣ ਦੇ ਲਈ RMV ਕਰਾਂਤੀਕਾਰੀ ਬਦਲਾਅ ਹੈ । IIT ਮਦਰਾਸ ਦੀ ਮਦਦ ਨਾਲ ਬਣਾਈ ਗਈ ਮਲਟੀ ਕਾਂਸਟੀਟਿਊਐਂਸੀ ਰਿਮੋਟ EVM ਇੱਕ ਰਿਮੋਟ ਪੋਲਿੰਗ ਬੂਥ ਨੂੰ 72 ਹਲਕਿਆਂ ਨਾਲ ਜੋੜੇਗੀ । ਚੋਣ ਕਮਿਸ਼ਨ ਨੂੰ ਇਸ ਨੂੰ ਲਾਗੂ ਕਰਨ ਦੇ ਲਈ ਸਭ ਤੋਂ ਪਹਿਲਾਂ ਕਾਨੂੰਨ ਲਿਆਉਣਾ ਹੋਵੇਗਾ । ਪ੍ਰਸ਼ਾਸਨਿਕ ਅਤੇ ਤਕਨੀਕੀ ਚੁਣੌਤੀਆਂ ਨੂੰ ਲੈਕੇ ਵਿਚਾਰ ਕਰਨਾ ਹੋਵੇਗਾ । ਚੋਣ ਕਮਿਸ਼ਨ ਨੇ ਰਿਮੋਟ ਵੋਟਿੰਗ ‘ਤੇ ਸਿਰਫ਼ ਸਹਿਮਤੀ ਜਤਾਈ ਹੈ ।
ਚੋਣ ਕਮਿਸ਼ਨ ਮੁਤਾਬਿਕ ਉਨ੍ਹਾਂ ਨੇ RVM ਲਿਆਉਣ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ 2019 ਦੀਆਂ ਲੋਕਸਭਾ ਚੋਣਾਂ ਵਿੱਚ ਵੋਟਿੰਗ ਫੀਸਦ 67.4% ਸੀ। ਯਾਨੀ 30 ਕਰੋੜ ਤੋਂ ਵੱਧ ਲੋਕਾਂ ਨੇ ਵੋਟ ਨਹੀਂ ਪਾਏ ਸਨ। ਇਹ ਚਿੰਤਾ ਦੀ ਗੱਲ ਹੈ । ਕਮਿਸ਼ਨ ਨੇ ਕਿਹਾ ਵੋਟਰ ਨਵੀਂ ਥਾਂ ‘ਤੇ ਜਾਣ ਤੋਂ ਬਾਅਦ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਇਸ ਲਈ ਵੋਟਿੰਗ ਨਹੀਂ ਕਰਦਾ ਹੈ । ਘਰੇਲੂ ਪ੍ਰਵਾਸੀਆਂ ਦਾ ਵੋਟਿੰਗ ਨਾ ਕਰਨਾ ਗੰਭੀਰ ਅਤੇ ਚਿੰਤਾ ਜਨਕ ਹੈ ਇਸੇ ਲਈ RVM ਨੂੰ ਲਿਆਉਣ ਦਾ ਫੈਸਲਾ ਲਿਆ ਗਿਆ।
੍
ਕਦੋਂ ਹੋਵੇਗਾ ਲਾਗੂ
ਚੋਣ ਕਮਿਸ਼ਨ ਨੇ 16 ਜਨਵਰੀ ਨੂੰ ਸਾਰੀਆਂ ਹੀ ਸਿਆਸੀ ਧਿਰਾ ਨੂੰ RVM ਸਿਸਟਮ ਦਾ ਡੈਮੋ ਦੇਣ ਦੇ ਲਈ ਬੁਲਾਇਆ ਹੈ । ਜੇਕਰ ਸਿਆਸੀ ਪਾਰਟੀਆਂ ਇਸ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ 2023 ਵਿੱਚ 9 ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇਸ਼ ਨੂੰ ਲਾਗੂ ਕੀਤਾ ਜਾ ਸਕਦਾ ਹੈ । ਜਿੰਨਾਂ ਸੂਬਿਆਂ ਵਿੱਚ ਚੋਣ ਹੈ ਉਨ੍ਹਾਂ ਵਿੱਚ ਤਿਪੁਰਾ,ਮੇਘਾਲਿਆ,ਨਾਗਾਲੈਂਡ,ਕਰਨਾਟਕਾ,ਛੱਤੀਸਗੜ੍ਹ,ਮੱਧ ਪ੍ਰਦੇਸ਼,ਮਿਜੋਰਮ,ਤੇਲੰਗਾਨਾ,ਰਾਜਸਥਾਨ ਸ਼ਾਮਲ ਹੈ।
RVM ਲਾਗੂ ਹੋਣ ਤੋਂ ਪਹਿਲਾਂ ਹੀ ਬਿਆਨ
JDU ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਨੇ ਕਿਹਾ ਐਡਵਾਂਸ ਤਕਨੀਕ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਹੈ ਪਰ ਇੰਨਾਂ ਤਕਨੀਕ ਦੀ ਵਜ੍ਹਾ ਕਰਕੇ ਕਈ ਵਾਰ ਫਰਾਡ ਹੁੰਦਾ ਹੈ । ਸਾਇਬਰ ਕਰਾਇਮ ਸਭ ਤੋਂ ਵੱਡੀ ਸਿਰਦਰਦੀ ਹੈ ਇਸ ਤੋਂ ਬਚਣ ਦਾ ਹੱਲ ਲਭਨਾ ਹੋਵੇਗਾ ਅਤੇ ਇਹ ਲਗਾਤਾਰ ਵਧ ਦਾ ਜਾ ਰਿਹਾ ਹੈ ।