‘ਦ ਖ਼ਾਲਸ ਬਿਊਰੋ : ਚੋਣ ਕਮਿਸ਼ਨ ਵੱਲੋਂ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਜਾਬਤੇ ਦੀ ਉਲੰਘ ਣਾ ਕਰਨ ਤੇ ਨੋਟਿ ਸ ਜਾਰੀ ਕਰ ਦਿਤਾ ਹੈ। ਵਿਧਾਨ ਸਭਾ ਚੋਣਾਂ ਲਈ ਅੱਜ ਨਾਮ ਜ਼ਦਗੀ ਦਾਖਲ ਕਰਨ ਤੋਂ ਪਹਿਲਾਂ,ਸਾਧੂ ਸਿੰਘ ਧਰਮਸੋਤ ਦੇਵੀ ਦਵਾਲਾ ਮੰਦਰ ਵਿੱਚ ਮੱਥਾ ਟੇਕਣ ਗਏ ਤੇ ਫਿਰ ਬਾਜ਼ਾਰਾਂ ਵਿੱਚੋ ਰੋਡ ਸ਼ੋਅ ਕੱਢਦੇ ਹੋਏ ਐੱਸਡੀਐਮ ਦਫਤਰ ਪਹੁੰਚੇ।
ਜਿਸ ਕਾਰਣ ਚੋਣ ਕਮਿਸ਼ਨ ਵੱਲੋਂ ਕਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਾਰਨ ਧਰਮਸੋਤ ਨੂੰ ਨੋਟਿਸ ਕੱਢ ਕੇ ਜੁਆਬ ਮੰਗਿਆ ਗਿਆ ਹੈ ਅਤੇ ਇਸ ਮਗਰੋਂ ਕਾਨੂੰ ਨੀ ਕਾਰ ਵਾਈ ਅਮਲ ਵਿੱਚ ਲਿਆਂਦੀ ਜਾਵੇਗੀ।