Punjab

ਰਾਜੋਆਣਾ ਨੇ ਅਕਾਲੀਆਂ ਦਾ ਸਾਥ ਦੇਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਲਵੰਤ ਸਿੰਘ ਰਾਜੋਆਣਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ ਤਲ ਕੇਸ ਵਿੱਚ ਫਾਂ ਸੀ ਦੀ ਸ ਜ਼ਾ ਭੁਗਤ ਰਹੇ ਹਨ, ਅੱਜ ਇੱਕ ਘੰਟੇ ਦੀ ਪੈਰੋਲ ‘ਤੇ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ। ਉਹ ਕਰੀਬ 27 ਸਾਲਾਂ ਬਾਅਦ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਆਏ ਸਨ। ਇਸ ਮੌਕੇ ਰਾਜੋਆਣਾ ਨੇ ਸਟੇਜ ਤੋਂ ਲੋਕਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ।

ਬਲਵੰਤ ਸਿੰਘ ਰਾਜੋਆਣਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ 1984 ਸਿੱਖ ਕਤ ਲੇਆਮ ਨੂੰ ਯਾਦ ਕਰਦਿਆਂ ਕਿਹਾ ਕਿ 1984 ਦੀ ਘਟ ਨਾ ਨੇ ਸਾਰਿਆਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ, ਉਦੋਂ ਸਾਡੇ ਧਰਮ ‘ਤੇ ਹਮ ਲਾ ਹੋਇਆ। ਦਿੱਲੀ ਦੀਆਂ ਗਲੀਆਂ ਵਿੱਚ ਤਿੰਨ ਦਿਨ ਸਿੱਖਾਂ ਦਾ ਕਤ ਲੇਆਮ ਹੁੰਦਾ ਰਿਹਾ। ਤਿੰਨ ਦਿਨ ਹੋਏ ਕਤ ਲੇਆਮ ਤੋਂ ਬਾਅਦ ਉਸਦੇ ਕਤ ਲੇਆਮ ਕਰਵਾਉਣ ਵਾਲੇ ਮੁਖੀ ਰਾਜੀਵ ਗਾਂਧੀ ਆਪਣੇ ਘਰੋਂ ਬਾਹਰ ਨਿਕਲ ਕੇ ਇਹ ਗੱਲ ਕਹਿੰਦੇ ਹਨ ਕਿ ਜਦੋਂ ਕੋਈ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਅਤੇ ਜਦੋਂ ਧਰਤੀ ਹਿੱਲਦੀ ਹੈ ਤਾਂ ਹਜ਼ਾਰਾਂ ਲੋਕ ਮਾ ਰੇ ਹੀ ਜਾਂਦੇ ਹਨ। ਇਹ ਸ਼ਬਦ ਸਿਰਫ਼ ਤਿੰਨ ਲਾਈਨਾਂ ਹੀ ਨਹੀਂ ਸਨ, ਬਲਕਿ ਇਹ ਉਸਦੀ ਮਾਨਸਿਕਤਾ ਨੂੰ ਦਰਸਾਉਂਦੇ ਸਨ। ਇਸ ਘ ਟਨਾ ਨੇ ਸਿੱਖ ਸਮਾਜ ਨੂੰ ਬਹੁਤ ਗਹਿਰੇ ਜ਼ਖ਼ ਮ ਦਿੱਤੇ ਹਨ।

ਰਾਜੋਆਣਾ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਗਮ ਖਤਮ ਹੋਣ ਤੋਂ ਬਾਅਦ ਤੁਸੀਂ ਮੇਰੀ ਭੈਣ ਦੇ ਘਰ ਜ਼ਰੂਰ ਜਾਣਾ ਅਤੇ ਇਹ ਮਹਿਸੂਸ ਕਰਨਾ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਵਾਸਤੇ ਕਿੰਨੇ ਕਸ਼ਟ ਸਹੇ। ਉਨ੍ਹਾਂ ਕਿਹਾ , “ਮੈਂ ਖ਼ਾਲਸਾ ਪੰਥ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਕਾਲ ਪੁਰਖ ਵਿੱਚ ਵਿਸ਼ਵਾਸ ਦਾ ਪ੍ਰਤੀਕ ਅਕਾਲੀ, ਹਿੰਦੂ ਮੁਸਲਿਮ, ਸਿੱਖ ਇਸਾਈ ਦੀ ਏਕਤਾ ਦਾ ਪ੍ਰਤੀਕ ਅਕਾਲੀ, ਸਾਰੇ ਧਰਮਾਂ ਦੇ ਸਤਿਕਾਰ ਦਾ ਪ੍ਰਤੀਕ ਅਕਾਲੀ, ਮੇਰੀ ਰੂਹ ਅਕਾਲੀ, ਮੇਰਾ ਦਿਲ ਅਕਾਲੀ, ਹਾਂ ਮੈਂ ਅਕਾਲੀ, ਚਾਹੁੰਦਾ ਹਾਂ ਇਸ ਧਰਤੀ ‘ਤੇ ਸਰਕਾਰ ਅਕਾਲੀ। ਜਿਨ੍ਹਾਂ ਨੇ ਸਾਡਾ ਅਕਾਲ ਤਖ਼ਤ ਢਹਿ-ਢੇਰੀ ਕੀਤਾ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤ ਲੇਆਮ ਕੀਤਾ, ਉਨ੍ਹਾਂ ਦਾ ਰਾਜ ਇਸ ਧਰਤੀ ‘ਤੇ ਇੱਕ ਕਲੰਕ ਹੈ, ਖ਼ਾਲਸਾ ਪੰਥ ਅਤੇ ਇਸ ਧਰਤੀ ਦਾ ਅਪਮਾਨ ਹੈ। ਸ਼ ਹੀਦ ਹੋਏ ਵੀਰਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਇਸ ਧਰਤੀ ਤੋਂ ਕਾ ਤਲ ਰਾਜ ਭਾਗ ਦਾ ਅੰਤ ਹੋਇਆ। ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਇਸ ਨੂੰ ਆਪਣਾ ਹਥਿਆਰ ਸਮਝ ਕੇ ਉਨ੍ਹਾਂ ਕਾ ਤਲਾਂ ਦੇ ਖਿਲਾਫ਼ ਵਰਤੋ। ਸ਼੍ਰੋਮਣੀ ਅਕਾਲੀ ਦਲ ਸਾਡੇ ਪੰਥ ਦੀ ਨੁਮਾਇੰਦਾ ਪਾਰਟੀ ਹੈ।”

ਰਾਜੋਆਣਾ ਨੇ ਕਿਹਾ ਕਿ ਮੇਰੇ ਸੰਘਰਸ਼ ਦਾ ਇੱਕ ਥੰਮ੍ਹ ਡਿੱਗ ਗਿਆ ਹੈ। ਮੈਂ ਅੱਜ ਉਨ੍ਹਾਂ ਬਜ਼ੁਰਗਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਹਾਂ ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਅੱਜ ਇੱਕ ਘੰਟੇ ਦੀ ਪੈਰੋਲ ‘ਤੇ ਆਪਣੇ ਪਿਤਾ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ ਪਹੁੰਚੇ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। 22 ਜਨਵਰੀ ਨੂੰ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਅਤੇ ਅੱਜ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਚਲੇ ਗਏ ਹਨ।