Punjab

ਜ਼ਮੀਨੀ ਵਿਵਾਦ ਨੂੰ ਲੈ ਕੇ ਖੰਨਾ ‘ਚ ਵੱਡੇ ਭਰਾ ਦਾ ਕਤਲ: 2 ਸਾਲ ਪਹਿਲਾਂ ਕੀਤਾ ਸੀ ਮਾਂ ਦਾ ਕਤਲ

Elder brother killed in Khanna over land dispute: Mother was killed 2 years ago; The deceased was out on bail

ਸਮਰਾਲਾ ਨੇੜਲੇ ਪਿੰਡ ਪੂਨੀਆ ਵਿੱਚ ਬੀਤੀ ਰਾਤ ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਗਏ ਜਦੋਂ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ। ਜ਼ਮੀਨੀ ਵਿਵਾਦ ਕਰਕੇ ਦਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਨੂੰ ਸੱਬਲ਼ ਮਾਰ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਉਸਨੇ ਆਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਰੈਫਰ ਕੀਤਾ ਗਿਆ ਹੈ। ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਇਹ ਜੇਲ੍ਹ ਚੋਂ ਵਾਪਸ ਆਇਆ ਸੀ।

ਜ਼ਖਮੀ ਰਾਮ ਸਿੰਘ ਨੇ ਦੱਸਿਆ ਮੈਂ ਤੇ ਮੇਰਾ ਵੱਡਾ ਬੇਟਾ ਜਗਦੀਪ ਸਿੰਘ ਕਾਫੀ ਸਮੇਂ ਤੋਂ ਅਸੀਂ ਅਲੱਗ ਰਹਿੰਦੇ ਸੀ। ਮੇਰਾ ਛੋਟਾ ਬੇਟਾ ਪਿੰਡ ਵਿੱਚ ਅਲੱਗ ਘਰ ਚ ਰਹਿੰਦਾ ਸੀ। ਬੀਤੀ ਰਾਤ ਮੇਰਾ ਮੁੰਡਾ ਨਸ਼ੇ ਵਿੱਚ ਘਰੇ ਆਇਆ ਅਤੇ ਉਸਨੇ ਆ ਕੇ ਸਾਡੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਜਮੀਨ ਨੂੰ ਲੈਣ ਵਾਸਤੇ ਵਾਰ ਵਾਰ ਕਹਿਣ ਲੱਗ ਗਏ। ਉਸਤੋਂ ਬਾਅਦ ਛੋਟੇ ਬੇਟੇ ਨੇ ਸੱਬਲ਼ ਮਾਰ ਕੇ ਵੱਡੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੇਰੇ ਉਪਰ ਵੀ ਜਾਨਲੇਵਾ ਹਮਲਾ ਕੀਤਾ।

ਸਮਰਾਲਾ ਪੁਲਿਸ ਦੇ SHO ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਪੁੰਨੀਆ ਵਿੱਚ ਇੱਕ ਪਰਿਵਾਰਕ ਲੜਾਈ ਹੋਈ ਜਿਸ ਵਿੱਚ ਦੋ ਭਰਾ ਅਤੇ ਪਿਓ ਦੀ ਖੂਨੀ ਝੜਪ ਹੋਈ। ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ। ਜਦੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਤਿੰਨੋ ਜਾਣੇ ਨਸ਼ੇ ਦੇ ਆਦੀ ਸਨ ਆਏ ਦਿਨ ਇਹਨਾਂ ਦਾ ਆਪਸ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ।

ਬੀਤੀ ਰਾਤ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਜਿਸ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਸੱਬਲ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਵਿੱਚ ਬਜ਼ੁਰਗ ਪਿਓ ਵੀ ਗੰਭੀਰ ਜਖਮੀ ਹੋ ਗਿਆ। SHO ਦਾ ਕਹਿਣਾ ਸੀ ਕਿ ਦੋਸ਼ੀ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਕੱਦਮਾ ਦਰਜ ਕਰ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਬੀਤੀ ਰਾਤ ਹਸਪਤਾਲ ਦੇ ਵਿੱਚ ਇੱਕ ਲੜਾਈ ਦਾ ਮਾਮਲਾ ਆਇਆ ਜਿਸ ਦੇ ਵਿੱਚ ਦੋ ਵਿਅਕਤੀ ਹਸਪਤਾਲ ਚ ਆਏ। ਰਾਮ ਸਿੰਘ ਉਮਰ 68 ਸਾਲ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਅਤੇ ਇੱਕ ਮ੍ਰਿਤਕ ਦੀ ਲਾਸ਼ ਹਸਪਤਾਲ ਦੇ ਵਿੱਚ ਆਈ ਜਿਸ ਦਾ ਨਾਮ ਜਗਦੀਪ ਸਿੰਘ ਉਮਰ 35 ਸਾਲ ਹੈ। ਡਾਕਟਰ ਦਾ ਕਹਿਣਾ ਸੀ ਕਿ ਬੁਰੀ ਤਰ੍ਹਾਂ ਜ਼ਖਮੀ ਰਾਮ ਸਿੰਘ ਨੂੰ ਇਹਦੇ ਵੱਡੇ ਹਸਪਤਾਲ ਦੇ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ ਅੱਗੇ ਦੀ ਜਾਂਚ ਸਮਰਾਲਾ ਪੁਲਿਸ ਕਰ ਰਹੀ ਹੈ।