ਬਿਉਰੋ ਰਿਪੋਰਟ: ਸੈਨਸੈਕਸ (Sensex) ਭਾਵੇਂ ਲਗਾਤਾਰ ਡਿੱਗ ਰਿਹਾ ਹੈ ਪਰ ਇੱਕ ਸ਼ੇਅਰ ਨੇ ਇੱਕ ਦਿਨ ਦੇ ਅੰਦਰ 67 ਲੱਖ ਫੀਸਦੀ ਦਾ ਰਿਟਰਨ (Return) ਹਾਸਲ ਕੀਤਾ ਹੈ। ਇਹ ਸਟਾਕ (Stock) 3 ਰੁਪਏ ਦਾ ਸੀ ਜੋ ਹੁਣ ਵੱਧ ਕੇ 2,36,000 ਰੁਪਏ ਦਾ ਹੋ ਗਿਆ ਹੈ। ਇਸ ਸ਼ੇਅਰ ਵਿੱਚ ਨਿਵੇਸ਼ ਕਰਨ ਵਾਲੇ ਲੋਕ ਰਾਤੋ-ਰਾਤ ਕਰੋੜਪਤੀ ਹੋ ਗਏ ਹਨ। ਇਹ ਸਟਾਕ ਹੈ ਐਲਸਿਡ ਇਨਵੈਸਟਮੈਂਟ ਲਿਮਟਿਡ (Elcid Investment Limited) ਦਾ ਹੈ।
ਇਸ ਵੇਲੇ ਇਸ ਸ਼ੇਅਰ ਦਾ ਮੁੱਲ 2 ਲੱਖ 48 ਹਜ਼ਾਰ ਤੋਂ ਵੱਧ ਹੈ ਅਤੇ ਇਸ ਨੇ MRF ਨੂੰ ਵੀ ਪਿੱਛੇ ਛੱਡ ਦਿੱਤਾ ਹੈ। MRF ਦੇ ਇੱਕ ਸ਼ੇਅਰ ਦੀ ਕੀਮਤ 1 ਲੱਖ 20 ਹਜ਼ਾਰ ਰੁਪਏ ਹੈ। ਇੱਕ ਹਫ਼ਤੇ ਪਹਿਲਾਂ ਇਹ ਸਟਾਕ 3 ਰੁਪਏ 53 ਪੈਸੇ ਪ੍ਰਤੀ ਸ਼ੇਅਰ ’ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਨੇ ਆਪਣੇ ਸ਼ੇਅਰ ਨੂੰ ਪਰਖਣ ਲਈ ਇੱਕ ਖਾਸ ਨਿਲਾਮੀ ਦਾ ਪ੍ਰਬੰਧ ਕੀਤਾ ਸੀ।
ਇਸ ਤੋਂ ਬਾਅਦ ਹਾਈਬੁੱਕ ਵੈਲਿਊ ਦੀ ਵਜ੍ਹਾ ਕਰਕੇ ਸ਼ੇਅਰ ਦੀ ਕੀਮਤ ਇੱਕ ਦਿਨ ਵਿੱਚ ਹੀ 2 ਲੱਖ 36 ਹਜ਼ਾਰ 250 ਰੁਪਏ ਪਹੁੰਚ ਗਈ। ਵੀਰਵਾਰ ਨੂੰ ਇਸ ਦੀ ਕੀਮਤ 2 ਲੱਖ 48 ਹਜ਼ਾਰ ਨੂੰ ਵੀ ਪਾਰ ਕਰ ਗਈ। 2 ਦਿਨ ਤੋਂ ਇਸ ਸ਼ੇਅਰ ਵਿੱਚ ਅਪਰ ਸਰਕਿਟ ਲੱਗ ਗਿਆ।
21 ਅਕਤੂਬਰ ਨੂੰ ਬੰਬੇ ਸਟਾਕ ਐਕਚੇਂਜ (BSE) ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਕਿ 29 ਅਕਤੂਬਰ ਨੂੰ ਕੰਪਨੀ ਦੇ ਸ਼ੇਅਰ ਦੀ ਕੀਮਤ ਤੈਅ ਕਰਨ ਦੇ ਲਈ ਸਪੈਸ਼ਲ ਆਕਸ਼ਨ ਦੇ ਜ਼ਰੀਏ ਚੁਨਿੰਦਾ ਨਿਵੇਸ਼ ਹੋਲਡਿੰਗ ਕੰਪਨੀਆਂ ਨੂੰ ਮੁੜ ਤੋਂ ਲਿਸਟ ਕੀਤਾ ਜਾਵੇਗਾ। ਇਹ ਉਹ ਹੋਲਡਿੰਗ ਕੰਪਨੀਆਂ ਸਨ, ਜਿਨ੍ਹਾਂ ਨੂੰ ਬੁੱਕ ਵੈਲਿਊ ਤੋਂ ਬਹੁਤ ਹੀ ਜ਼ਿਆਦਾ ਛੋਟ ਦਿੱਤੀ ਗਈ ਸੀ।
ਜਦੋਂ ਸੋਮਵਾਰ ਨੂੰ ਨਤੀਜੇ ਆਏ ਤਾਂ ਪਤਾ ਚੱਲਿਆ ਕਿ ਸਟਾਕ ਦੀ ਕੀਮਤ 2 ਲੱਖ 36 ਹਜ਼ਾਰ ਨੂੰ ਪਾਰ ਕਰ ਗਈ ਹੈ। ਕੰਪਨੀ ਦੀ 1.28 ਫੀਸਦੀ ਦੀ ਹਿੱਸੇਦਾਰੀ ਏਸ਼ੀਅਨਸ ਪੇਂਟਸ ਵਿੱਚ ਹੈ। ਸਿਰਫ਼ ਏਸ਼ੀਨਸ ਪੇਂਟਸ ਵਿੱਚ ਹੀ ਐਲਸਿਟ ਇਨਵੈਸਟਮੈਂਟ ਲਿਮਟਿਡ ਦੇ 3,616 ਕਰੋੜ ਰੁਪਏ ਹਨ।
ਕੁਝ ਲੋਕਾਂ ਨੂੰ ਧੋਖਾ ਲੱਗਿਆ ਸੀ ਪਰ ਸੇਬੀ ਦੇ ਕਹਿਣ ਤੇ ਹੀ ਇਸ ਸੇਅਰ ਨੂੰ ਲਿਸਟਿਡ ਕੀਤਾ ਗਿਆ ਸੀ। ਹਾਲਾਂਕਿ ਮਾਰਕਿਟ ਦੇ ਮਾਹਿਰ ਕਹਿੰਦੇ ਹਨ ਕਿ ਅਜਿਹੀ ਕੰਪਨੀਆਂ ਵਿੱਚ ਪੈਸਾ ਲਗਾਉਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ।