India

ਛੱਤੀਸਗੜ੍ਹ ’ਚ ਨਕਸਲੀਆਂ ਨਾਲ ਵੱਡਾ ਮੁਕਾਬਲਾ! 8 ਨਕਸਲੀ ਢੇਰ, ਇੱਕ ਜਵਾਨ ਸ਼ਹੀਦ

ਛੱਤੀਸਗੜ੍ਹ-ਮਹਾਰਾਸ਼ਟਰ ਦੀ ਸਰਹੱਦ ‘ਤੇ ਨਰਾਇਣਪੁਰ ਦੇ ਅਬੂਝਮਦ ਦੇ ਕੁਤੁਲ ਇਲਾਕੇ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਮੁਕਾਬਲੇ ‘ਚ 8 ਮਾਓਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁਕਾਬਲੇ ‘ਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ ਅਤੇ ਦੋ ਜ਼ਖਮੀ ਹੋ ਗਏ ਹਨ। ਇਸ ਸਾਲ ਜਨਵਰੀ ਤੋਂ ਹੁਣ ਤੱਕ 161 ਦਿਨਾਂ ਵਿੱਚ ਜਵਾਨਾਂ ਨੇ 141 ਨਕਸਲੀਆਂ ਨੂੰ ਮਾਰ ਮੁਕਾਇਆ ਹੈ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਤੁਲ, ਫਰਸਾਬੇੜਾ, ਕੋੜਤਾਮੇਟਾ ਇਲਾਕੇ ‘ਚ ਵੱਡੀ ਗਿਣਤੀ ‘ਚ ਨਕਸਲੀ ਮੌਜੂਦ ਹਨ। ਮੁਖਬਰ ਤੋਂ ਮਿਲੀ ਇਸ ਸੂਚਨਾ ਤੋਂ ਬਾਅਦ ਬਸਤਰ ਡਿਵੀਜ਼ਨ ਦੇ ਜਗਦਲਪੁਰ, ਦਾਂਤੇਵਾੜਾ, ਕੋਂਡਗਾਓਂ ਅਤੇ ਕਾਂਕੇਰ ਤੋਂ ਲਗਭਗ 1400 ਡੀਆਰਜੀ ਅਤੇ ਐਸਟੀਐਫ ਦੇ ਜਵਾਨਾਂ ਨੂੰ ਅਪਰੇਸ਼ਨ ਲਈ ਕੱਢਿਆ ਗਿਆ। ਪਿਛਲੇ 3 ਦਿਨਾਂ ਤੋਂ ਜਵਾਨ ਨਕਸਲੀਆਂ ਦੇ ਖ਼ਿਲਾਫ਼ ਆਪਰੇਸ਼ਨ ਚਲਾ ਰਹੇ ਹਨ।

ਜਵਾਨਾਂ ਨੇ ਨਕਸਲੀਆਂ ਦੇ ਟਿਕਾਣੇ ਨੂੰ ਘੇਰ ਲਿਆ ਹੈ। ਇੱਕ ਦਿਨ ਪਹਿਲਾਂ ਵੀ ਦਿਨ ਭਰ ਜਵਾਨਾਂ ਦੀ ਇਸ ਸਾਂਝੀ ਟੀਮ ਨਾਲ ਰੁਕ-ਰੁਕ ਕੇ ਗੋਲ਼ੀਬਾਰੀ ਹੁੰਦੀ ਰਹੀ ਸੀ। 15 ਜੂਨ ਦੀ ਸਵੇਰ ਤੋਂ ਮੁੜ ਮੁੱਠਭੇੜ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਫੋਰਸ ਨੇ 8 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਵੀ ਵਧ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਨ ਜਦ ਵਾਪਸ ਆਉਣਗੇ ਤਾਂ ਹੋਰ ਜਾਣਕਾਰੀ ਮਿਲ ਸਕੇਗੀ।

7 ਦਿਨ ਪਹਿਲਾਂ ਮਾਰੇ ਗਏ ਸਨ 7 ਨਕਸਲੀ

ਇਹ ਮੁਕਾਬਲਾ ਦਾਂਤੇਵਾੜਾ, ਨਰਾਇਣਪੁਰ ਅਤੇ ਬਸਤਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਹੋਇਆ। ਜਿਸ ਵਿੱਚ 7 ਨਕਸਲੀਆਂ ਨੂੰ ਮਾਰ ਮੁਕਾਇਆ ਸੀ। ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਦੇ ਨਾਲ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਮਾਰੇ ਗਏ ਨਕਸਲੀਆਂ ਵਿੱਚੋਂ ਇੱਕ ਡੀਵੀਸੀਐਮ (DVCM) ਕੇਡਰ ਦਾ ਕੰਪਨੀ ਕਮਾਂਡਰ ਸੀ। ਜਿਸ ‘ਤੇ 8 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਤਿੰਨ ਜਵਾਨ ਵੀ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ – ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ‘ਆਪ’ ’ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਲਗਾਇਆ ਦੋਸ਼