India International

‘ਕੰਗਾਲ’ ਹੋ ਰਹੇ ਮੁਲਕ ਦੇ ਰਾਸ਼ਟਰਪਤੀ ਨੂੰ ਭਾਰਤ ਨੇ ਗਣਰਾਜ ਦਿਹਾੜੇ ‘ਤੇ ਕਿਉਂ ਬਣਾਇਆ ‘ਚੀਫ ਗੈਸਟ’ ? ਸਮਝੋ ਪਿੱਛੇ ਦੀ ਕਹਾਣੀ

'ਕੰਗਾਲ' ਹੋ ਰਹੇ ਮੁਲਕ ਦੇ ਰਾਸ਼ਟਰਪਤੀ ਨੂੰ ਭਾਰਤ ਨੇ 26 ਜਨਵਰੀ ਨੂੰ ਕਿਉਂ ਬਣਾਇਆ 'ਚੀਫ ਗੈਸਟ' ? ਸਮਝੋ ਪਿੱਛੇ ਦੀ ਕਹਾਣੀ

ਬਿਊਰੋ ਰਿਪੋਰਟ : 26 ਜਨਵਰੀ 1950 ਨੂੰ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਉਸ ਵੇਲੇ ਸਭ ਤੋਂ ਪਹਿਲਾਂ ਇਨਵਿਨ ਸਟੇਡੀਅਮ ਵਿੱਚ ਪਹਿਲੀ ਪਰੇਡ ਕੱਢੀ ਗਈ। ਉਸੇ ਸਾਲ ਪਰੇਡ ਵਿੱਚ ਸਭ ਤੋਂ ਪਹਿਲੇ ਵਿਦੇਸ਼ੀ ਮੁੱਖ ਮਹਿਮਾਨ ਸਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਨੋ, ਉਸ ਵਕਤ ਤੋਂ ਹੀ ਭਾਰਤ ਵਿੱਚ 26 ਜਨਵਰੀ ਗਣਰਾਜ ਦਿਹਾੜੇ ‘ਤੇ ਦੁਨਿਆ ਭਰ ਦੇ ਦੇਸ਼ਾਂ ਦੇ ਰਾਸ਼ਟਰਪਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਜਾਂਦਾ ਹੈ । ਭਾਰਤ ਦੇ 74 ਵੇਂ ਗਣਰਾਜ ਦਿਹਾੜੇ ‘ਤੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਮਿਸੀ ਨੂੰ ਚੀਫ ਗੈਸਟ ਬਣਾਇਆ ਗਿਆ ਸੀ । ਪਰ ਵੱਡਾ ਸਵਾਲ ਇਹ ਕੀ ਇੱਕ ਦਿਵਾਲੀਆਂ ਮੁਲਕ ਦੇ ਰਾਸ਼ਟਰਪਤੀ ਨੂੰ ਆਖਿਰ ਕਿਉਂ ਭਾਰਤ ਨੇ ਮੁੱਖ ਮਹਿਮਾਨ ਲਈ ਚੁਣਿਆ ?

ਕੋਵਿਡ 19 ਦੀ ਸ਼ੁਰੂਆਤ ਤੋਂ ਹੁਣ ਤੱਕ ਮਿਸਰ ਤਕਰੀਬਨ-ਤਕਰੀਬਨ ਦਿਵਾਲਿਆ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕੁੱਲ ਵਿਦੇਸ਼ੀ ਕਰਜ 170 ਅਰਬ ਡਾਲਰ ਅਤੇ ਮਹਿੰਗਾਈ 25 ਫੀਸਦੀ ਹੋ ਚੁੱਕੀ ਹੈ । ਕਈ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕੀ ਦੁਨੀਆ ਦੇ 5ਵੇਂ ਵੱਡੇ ਅਰਥਚਾਰੇ ਵਾਲੇ ਦੇਸ਼ ਭਾਰਤ ਨੇ ਆਖਿਰ ਕਿਉਂ ਇਸ ਅਹਿਮ ਮੌਕੇ ‘ਤੇ ਮਿਸਰ ਵਰਗੇ ਕੰਗਾਲ ਹੋ ਰਹੇ ਮੁਲਕ ਨੂੰ ਚੁਣਿਆ । ਭਾਰਤ ਮਿਸਰ ਤੋਂ ਕੀ ਚਾਉਂਦਾ ਹੈ ਇਸ ਨਾਲ ਦੇਸ਼ ਨੂੰ ਕੀ ਫਾਇਦਾ ਹੋਵੇਗਾ । ਇਸ ਦਾ ਜਵਾਬ ਹੁਣ ਅਸੀਂ ਤੁਹਾਨੂੰ ਦਿੰਦੇ ਹਾਂ

ਇਹ ਹੈ ਵਜ੍ਹਾ

ਆਜ਼ਾਦੀ ਦੇ ਬਾਅਦ ਇਤਿਹਾਸ ਵਿੱਚ ਪਹਿਲੀ ਵਾਰ ਮਿਸਰ ਦਾ ਕੋਈ ਆਗੂ ਗਣਰਾਜ ਦਿਹਾੜੇ ਦੀ ਪਰੇਡ ਵਿੱਚ ਚੀਫ ਗੈਸਟ ਬਣਿਆ ਹੈ । ਅਰਬ ਦੇਸ਼ਾਂ ਵਿੱਚ ਮਿਸਰ ਦੀ ਆਬਾਦੀ ਸਭ ਤੋਂ ਵੱਧ 10 ਕਰੋੜ 83 ਲੱਖ ਹੈ । ਇਸਲਾਮਿਕ ਦੇਸ਼ਾਂ ਦੇ ਸੰਗਠਨ (OIC)ਵਿੱਚ ਮਿਸਰ ਦਹਿਸ਼ਤਗਰਦੀ ਅਤੇ ਕੱਟਰਪੰਥੀਆਂ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਹੈ । ਭਾਰਤ ਅਤੇ ਮਿਸਰ ਦੇ ਵਿਚਾਲੇ ਡਿਪਲੋਮੈਟਿਕ ਰਿਸ਼ਤੇ 75 ਸਾਲਾਂ ਤੋਂ ਹਨ । ਅਰਬ ਦੇਸ਼ਾਂ ਵਿੱਚ ਭਾਰਤੀਆਂ ਦੀ ਵੱਡੀ ਤਾਦਾਤ ਹੈ। ਸਾਊਦੀ ਅਰਬ ਅਤੇ UAE ਦੇ ਬਾਅਦ ਭਾਰਤ ਪੂਰੇ ਅਰਬ ਵਰਲਡ ਵਿੱਚ ਆਪਣੀ ਸਾਖ ਨੂੰ ਮਜਬੂਤ ਕਰਨਾ ਚਾਉਂਦਾ ਹੈ। ਸਾਰੇ ਹੀ ਖਾੜੀ ਮੁਲਕ ਖਾਸ ਕਰਕੇ ਸਾਊਦੀ ਅਰਬ, UAE,ਬਹਰੀਨ ਦੇ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ । ਇਸ ਤੋਂ ਇਲਾਵਾ ਮਿਸਰ ਦੇ ਨਾਲ ਹੀ ਚੰਗੇ ਰਿਸ਼ਤੇ ਹਨ । ਲਿਹਾਜ਼ਾ ਭਾਰਤ ਖਾੜੀ ਦੇਸ਼ਾਂ ਵਿੱਚ ਵੱਡੀ ਮਿਲਟਰੀ,IT ਅਤੇ ਟੈਕਨੋ ਪਾਵਰ ਬਣ ਸਕਦਾ ਹੈ । ਖਾਸ ਗੱਲ ਇਹ ਹੈ ਕੀ ਇੱਥੇ ਚੀਨ ਵੀ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਪਰ ਅਮਰੀਕਾ ਅਤੇ ਯੂਰੋਪ ਚਾਉਂਦਾ ਹੈ ਕੀ ਭਾਰਤ ਇੱਥੇ ਮਜ਼ਬੂਤ ਰੋਲ ਅਦਾ ਕਰੇ। ਇਸ ਲਈ ਗਣਰਾਜ ਦਿਹਾੜਾ ਚੰਗਾ ਮੌਕਾ ਹੈ ਦੋਵੇ ਦੇਸ਼ਾਂ ਨੂੰ ਨਜ਼ਦੀਕ ਲਿਆਉਣ ਦਾ ।

ਮਿਸਰ ਭਾਰਤ ਦਾ ਭਰੋਸੇਮੰਦ ਸਾਥੀ

ਮਿਸਰ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਅਰਥਚਾਰਾ ਹੈ । ਹਾਲ ਹੀ ਵਿੱਚ ਉਸ ਨੇ IMF ਤੋਂ 3 ਅਰਬ ਡਾਲਰ ਦਾ ਬੇਲਆਉਟ ਪੈਕੇਜ ਲਿਆ ਹੈ । ਸਾਉਦੀ ਅਰਬ ਅਤੇ UAE ਮਜ਼ਬੂਤੀ ਨਾਲ ਮਿਸਰ ਦੇ ਨਾਲ ਖੜਾ ਹੈ । ਰੂਸ ਅਤੇ ਯੂਕਰੇਨ ਜੰਗ ਦੀ ਵਜ੍ਹਾ ਕਰਕੇ ਖਾਣੇ ਨੂੰ ਲੈਕੇ ਮਿਸਰ ਵਿੱਚ ਪਰੇਸ਼ਾਨੀ ਹੋਈ ਤਾਂ ਭਾਰਤ ਨੇ 61 ਹਜ਼ਾਰ ਟਨ ਕਣਕ ਭੇਜੀ । ਸਾਉਦੀ ਅਰਬ ਨੇ ਕੁਝ ਸਮੇਂ ਪਹਿਲਾਂ ਮਿਸਰ ਨੂੰ 5 ਅਰਬ ਡਾਲਰ ਦਾ ਕਰਜ ਦਿੱਤਾ ਹੈ । ਮਿਸਰ ਦੀ ਕਰੰਸੀ ਪਾਉਂਡ ਵਿੱਚ ਮਾਰਚ 2022 ਤੋਂ ਹੁਣ ਤੱਕ 50 ਫੀਸਦੀ ਗਿਰਾਵਟ ਦਰਜ ਹੋ ਚੁੱਕੀ ਹੈ । ਪਰ ਦੋਸਤਾਂ ਨੇ ਉਸ ਨੂੰ ਡਿਫਾਲਟਰ ਐਲਾਨ ਨਹੀਂ ਹੋਣ ਦਿੱਤਾ । ਮਹਿੰਗਾਈ 25 ਫੀਸਦੀ ਹੈ । ਦਸੰਬਰ 2022 ਵਿੱਚ ਵਿਦੇਸ਼ੀ ਕਰਜ਼ਾ 170 ਅਰਬ ਡਾਲਰ ਹੋ ਚੁੱਕਿਆ ਹੈ । ਦੁਨੀਆ ਦੇ ਦੇਸ਼ ਮਿਸਰ ਦੀ ਮਦਦ ਇਸ ਲਈ ਕਰਦੇ ਹਨ ਕਿਉਂਕਿ ਉਹ ਭਰੋਸੇਮੰਦ ਮੁਲਕ ਹੈ ਅਤੇ ਦਹਿਸ਼ਤਗਰਦ,ਡਰੱਗ ਸਮਗਲਰਾਂ ਅਤੇ ਕੱਟਰਪੰਥੀ ਦੇ ਖਿਲਾਫ਼ ਮਿਸਰ ਸ਼ਖਤੀ ਨਾਲ ਕਾਰਵਾਈ ਕਰਦਾ ਹੈ ।