Punjab

ਮੁਹਾਲੀ ‘ਚ ਸਿੰਘਾਂ ਦੀ ਪਰੇਡ, ਵੇਖੋ ਲਾਈਵ ਤਸਵੀਰਾਂ…

Parade of Singhs in Mohali

ਮੁਹਾਲੀ : ਚੰਡੀਗੜ੍ਹ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚਾ ਕੱਢਿਆ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਰੋਸ ਮਾਰਚ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ ਹੈ। ਦੂਰ ਦੂਰ ਤੋਂ ਲੋਕ ਇਸ ਮਾਰਚ ਵਿੱਚ ਸ਼ਾਮਿਲ ਹੋ ਰਹੇ ਹਨ, ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਹੈ। ਲੋਕ ਆਪਣੇ-ਆਪਣੇ ਵਾਹਨਾਂ ‘ਤੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਇਸ ਮਾਰਚ ਵਿੱਚ ਪਹੁੰਚ ਰਹੇ ਹਨ।

ਰੋਸ ਮਾਰਚ ਦੇ ਪੜਾਅ :
• ਵਾਈਪੀਐੱਸ ਚੌਂਕ ਤੋਂ ਬੁੜੈਲ ਜੇਲ੍ਹ/9 ਫੇਜ਼ ਰੋਡ
• 8-9 ਲਾਈਟਾਂ
• ਫ਼ੇਜ਼ 11 ਲਾਈਟਾਂ
• ਆਈਸਰ ਲਾਈਟਾਂ
• ਗੁਰਦੁਆਰਾ ਸਿੰਘ ਸ਼ਹੀਦਾਂ
• ਫ਼ੇਜ਼ 7 ਲਾਈਟਾਂ
• 3-5 ਲਾਈਟਾਂ
• ਮਦਨਪੁਰ ਚੌਂਕ
• ਵਾਈਪੀਐੱਸ ਚੌਂਕ

ਤੱਕ ਕੱਢਿਆ ਜਾਵੇਗਾ। ਮੋਰਚੇ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੰਗਤਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਦੀਆਂ ਬਰੂਹਾਂ ’ਤੇ 7 ਜਨਵਰੀ ਤੋਂ ਲਗਾਏ ਪੱਕੇ ਮੋਰਚੇ ਨੂੰ 17 ਦਿਨ ਹੋ ਚੁਕੇ ਹਨ। ਲਗਾਤਾਰ ਮੋਰਚੇ ’ਤੇ ਸੰਗਤਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ, ਹਰ ਰੋਜ਼ ਕਿਸਾਨ ਜਥੇਬੰਦੀਆਂ, ਇਨਸਾਫ਼ ਪੰਸਦ ਲੋਕ, ਨਿਹੰਗ ਜਥੇਬੰਦੀਆਂ, ਗਾਇਕ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਤੁਸੀਂ ਵੀ ਵੇਖੋ, ਰੋਸ ਮਾਰਚ ਦੀਆਂ ਤਸਵੀਰਾਂ…