Punjab

ਦੀਪਕ ਮੁੰਡੀ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ

ਦ ਖ਼ਾਲਸ ਬਿਊਰੋ : ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਲਈ ਲੋੜੀਂਦੇ ਛੇਵੇਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਦੀਪਕ ਮੁੰਡੀ ਦੀ ਭਾਲ ‘ਚ 5 ਟੀਮਾਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਈ ਪਿੰਡਾਂ ‘ਚ ਲਗਾਤਾਰ ਛਾਪੇਮਾ ਰੀ ਕਰ ਰਹੀਆਂ ਹਨ।ਕਿਉਂਕਿ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਕਿ ਦੀਪਕ ਮੁੰਡੀ ਇਸ ਸਮੇਂ 2 ਹੋਰ ਗੈਂ ਗਸਟਰਾਂ ਮਨੀ ਰਈਆ ਤੇ ਤੂਫਾਨ ਦੇ ਨਾਲ ਰਹਿ ਰਿਹਾ ਹੈ। ਮਨੀ ਰਈਆ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਹੈ ਤੇ ਉਸ ਨੇ ਜਗਰੂਪ ਰੂਪਾ ਨੂੰ ਵੀ ਪਨਾਹ ਦਿੱਤੀ ਸੀ।ਪੁਲਿਸ ਨੂੰ ਇਨ੍ਹਾਂ ਦੇ ਤਰਨਤਾਰਨ ਵਿਖੇ ਲੁਕੇ ਹੋਣ ਦਾ ਸ਼ੱਕ ਹੈ।

ਇਸ ਗੱਲ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਸਿੱਧੂ ਦੇ ਕ ਤਲ ਵੇਲੇ ਵਰਤੇ ਗਏ ਕੁੱਝ ਹ ਥਿਆਰ ਦੀਪਕ ਕੋਲ ਹੋ ਸਕਦੇ ਹਨ । ਭਾਵੇਂ ਪੁਲਿਸ ਨਾਲ ਮੁਕਾਬਲੇ ਵਿੱਚ ਮਾ ਰੇ ਗਏ ਸ਼ਾਰਪ ਸ਼ੂਟਰਾਂ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਕੋਲੋਂ ਵੀ ਹਥਿ ਆਰ ਮਿਲੇ ਸੀ ਪਰ ਉਹਨਾਂ ਦੀ ਵੀ ਹਾਲੇ ਇਸ ਸਬੰਧੀ ਜਾਂਚ ਚੱਲ ਰਹੀ ਹੈ ਕਿ ਇਹ ਉਹੀ ਹਥਿ ਆਰ ਹਨ ,ਜਿਹਨਾਂ ਦੀ ਵਰਤੋਂ ਸਿੱਧੂ ਨੂੰ ਮਾ ਰਨ ਲਈ ਹੋਈ ਸੀ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਦੀਪਕ ਮੁੰਡੀ ਦੇ ਟਿਕਾਣੇ ਸਬੰਧੀ ਅਹਿਮ ਜਾਣਕਾਰੀਆਂ ਮਿਲੀਆਂ ਹਨ, ਉਹ ਪੁਲਿਸ ਦੇ ਰਾਡਾਰ ’ਤੇ ਹੈ।

ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਸ ਨੂੰ ਲੱਭਣ ਰਹੀਆਂ ਹਨ। ਪੰਜਾਬੀ ਗਾਇਕ ਦਾ ਕ ਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਫੜੇ ਜਾ ਚੁੱਕੇ ਹਨ ਜਦੋਂਕਿ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਹਨ। ਇਸ ਕਤਲ ਕੇਸ ਵਿੱਚ ਨਾਮਜ਼ਦ ਦੀਪਕ ਮੁੰਡੀ ਨੂੰ ਫੜਨ ਲਈ ਪੁਲਿਸ ਛਾਪੇ ਮਾ ਰ ਰਹੀ ਹੈ। ।