India

‘ਅੰਬ ਦਿਵਾਉਣਗੇ ਕੇਜਰੀਵਾਲ ਨੂੰ ਜ਼ਮਾਨਤ’ ! ‘ਪੂਰਾ ਪਲਾਨ ਤਿਆਰ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ 18 ਦਿਨਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕੇਜਰੀਵਾਲ ‘ਤੇ ਵੱਡਾ ਦੋਸ਼ ਲਗਾਇਆ ਹੈ। ਈਡੀ ਨੇ ਰਾਉਜ਼ ਐਵੇਨਿਊ ਕੋਰਟ ਨੂੰ ਦੱਸਿਆ ਕਿ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਜਾਣਬੁੱਝ ਕੇ ਮਠਿਆਈਆਂ ਖਾ ਰਿਹਾ ਹੈ, ਤਾਂ ਜੋ ਉਸ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਸ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਮਿਲ ਸਕੇ।

ਈਡੀ ਨੇ ਕਿਹਾ ਕਿ ਕੇਜਰੀਵਾਲ ਨੂੰ ਟਾਈਪ-2 ਸ਼ੂਗਰ ਹੈ, ਪਰ ਉਹ ਜੇਲ੍ਹ ਵਿੱਚ ਆਲੂ ਪੂੜੀ, ਅੰਬ ਅਤੇ ਮਠਿਆਈਆਂ ਖਾ ਰਿਹਾ ਹੈ। ਅਦਾਲਤ ਨੇ ਉਸ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਰੋਜ਼ਾਨਾ 54 ਯੂਨਿਟ ਇਨਸੁਲਿਨ ਲੈਂਦੇ ਹਨ। ED ਕੇਜਰੀਵਾਲ ਲਈ ਘਰ ਦੇ ਖਾਣੇ ਨੂੰ ਰੋਕਣਾ ਚਾਹੁੰਦੀ ਹੈ।

ਕੇਜਰੀਵਾਲ ਦੇ ਵਕੀਲ ਵਿਵੇਕ ਜੈਨ ਨੇ ਹੇਠਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਕੇਜਰੀਵਾਲ ਦੇ ਡਾਕਟਰ ਤੋਂ ਡਾਕਟਰੀ ਸਲਾਹ ਲੈਣ ਦੀ ਮੰਗ ਕੀਤੀ ਸੀ। ਉਸ ਨੇ ਦਲੀਲ ਦਿੱਤੀ ਸੀ ਕਿ ਕੇਜਰੀਵਾਲ ਟਾਈਪ-2 ਡਾਇਬਟੀਜ਼ ਦਾ ਮਰੀਜ਼ ਹੈ ਅਤੇ ਉਸ ਦੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ।

ਜਵਾਬ ‘ਚ ਈਡੀ ਨੇ ਰਾਉਜ ਐਵਿਨਿਊ ਕੋਰਟ ਨੂੰ ਦੱਸਿਆ ਕਿ ਕੇਜਰੀਵਾਲ ਜਾਣਬੁੱਝ ਕੇ ਤਿਹਾੜ ਜੇਲ ‘ਚ ਮਿਠਾਈ ਖਾ ਰਹੇ ਹਨ, ਤਾਂ ਜੋ ਉਨ੍ਹਾਂ ਦਾ ਸ਼ੂਗਰ ਲੈਵਲ ਵਧੇ ਅਤੇ ਉਨ੍ਹਾਂ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਮਿਲ ਸਕੇ। ਕੇਜਰੀਵਾਲ ਦੇ ਘਰ ਤੋਂ ਵੀ ਅਜਿਹਾ ਹੀ ਭੋਜਨ ਆ ਰਿਹਾ ਹੈ, ਜਿਸ ਵਿੱਚ ਖੰਡ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੈ।

ਇਹ ਵੀ ਪੜ੍ਹੋ -ਵਾਤਾਵਰਨ ਤਬਦੀਲੀ ਤੋਂ ਅੱਤਵਾਦੀ ਪ੍ਰੇਸ਼ਾਨ, ਲੁਕਣ ‘ਚ ਹੋ ਰਹੀ ਪ੍ਰੇਸ਼ਾਨੀ