India

ED ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਖ਼ਿਲਾਫ਼ 7000 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ

‘ਦ ਖ਼ਾਲਸ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁੰਬਈ ਦੀ ਪੀਐੱਮਐੱਲਏ ਅਦਾਲਤ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਇੱਕ ਪੂਰਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐੱਨਸੀਪੀ ਨੇਤਾ ਅਨਿਲ ਦੇਸ਼ਮੁਖ ਨੂੰ ਮੁੱਖ ਮੁਲ ਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਸਪਲੀਮੈਂਟਰੀ ਚਾਰਜਸ਼ੀਟ 7 ਹਜ਼ਾਰ ਪੰਨਿਆਂ ਦੀ ਦੱਸੀ ਜਾ ਰਹੀ ਹੈ। ਇਸ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਉਸ ਦੇ ਦੋਵੇਂ ਪੁੱਤਰਾਂ ਰਿਸ਼ੀਕੇਸ਼ ਅਤੇ ਸਲਿਲ ਨੂੰ ਵੀ ਮੁਲ ਜ਼ਮ ਬਣਾਇਆ ਗਿਆ ਹੈ।

ਇਸ ਮਾਮਲੇ ਵਿੱਚ ਇਹ ਦੂਜੀ ਚਾਰਜਸ਼ੀਟ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਦੇਸ਼ਮੁਖ ਦੇ ਨਿੱਜੀ ਸਕੱਤਰ ਸੰਜੀਵ ਪਲਾਂਡੇ, ਨਿੱਜੀ ਸਹਾਇਕ ਕੁੰਦਨ ਸ਼ਿੰਦੇ ਅਤੇ ਦੇਸ਼ਮੁਖ ਦੇ ਪਰਿਵਾਰ ਦੁਆਰਾ ਚਲਾਏ ਜਾ ਰਹੇ ਟਰੱਸਟ ਸ੍ਰੀ ਸਾਈਂ ਸਿੱਖਿਆ ਸੰਸਥਾਨ ਦੇ ਖਿਲਾਫ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।