ਇੰਡੋਨੇਸ਼ੀਆ : ਏਸ਼ੀਆਈ ਦੇਸ਼ ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਉਣ ਦੀਆਂ ਖ਼ਬਰਾਂ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਆਏ 5.6 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਜ਼ਖਮੀ ਹੋ ਗਏ।
ਇੱਕ ਖ਼ਬਰ ਏਜੰਸੀ ਏਐਨਆਈ ਨੇ ਇੱਕ ਟਵੀਟ ਰਾਹੀਂ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
Nearly 20 people have been killed and at least 300 injured in an earthquake that rattled Indonesia's main island of Java, reports AFP citing local official
— ANI (@ANI) November 21, 2022
ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸ਼ਹਿਰ ਸਿਆਨਜੂਰ ਨੇੜੇ ਸਥਿਤ ਸੀ। ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ 5.6 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਨੇ ਰਾਜਧਾਨੀ ਜਕਾਰਤਾ ਤੱਕ ਉੱਚੀਆਂ ਇਮਾਰਤਾਂ ਨੂੰ ਹਿਲਾ ਦਿੱਤਾ।
ਸਿਆਨਜੂਰ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਪ੍ਰਸਾਰਕ ਮੈਟਰੋ ਟੀਵੀ ਨੂੰ ਦੱਸਿਆ ਕਿ “ਹੁਣ ਮੈਨੂੰ ਜੋ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਕਿ ਇਸ ਹਸਪਤਾਲ ਵਿੱਚ ਹੀ ਲਗਭਗ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 700 ਲੋਕ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਮਾਰਤ ਵਿੱਚ ਮਲਬੇ ਹੇਠ ਦੱਬ ਹੋ ਜਾਣ ਪਿਛੋਂ ਹੱਡੀਆਂ ਟੁੱਟ ਜਾਣ ਕਾਰਨ ਦਾਖਲ ਹੋਏ ਸੀ।
ਇੰਡੋਨੇਸ਼ੀਆ ‘ਚ ਆਏ ਭੂਚਾਲ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਆ ਰਹੀਆਂ ਹਨ ਜੋ ਕਿ ਇੰਡੋਨੇਸ਼ੀਆ ਦੇ ਸਿਆਨਜੂਰ ਵਿੱਚ 5.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੋਏ ਨੁਕਸਾਨ ਨੂੰ ਦਰਸਾ ਰਹੀਆਂ ਹਨ।
#Indonesia : A 5.6 magnitude #earthquake struck the island of #Java, and was felt in #Jakarta and throughout the western part of the island. Several collapses reported. The provisional toll is 44 dead and several injured. pic.twitter.com/9sWhwOp5wk
— Donato Yaakov Secchi (@doyaksec) November 21, 2022
ਸੋਸ਼ਲ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਨੇ ਪੇਂਡੂ ਖੇਤਰਾਂ ‘ਚ ਜ਼ਿਆਦਾ ਨੁਕਸਾਨ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਆੰਜੂਰ ਖੇਤਰ ਦੇ ਮਾਂਗੁਨਕੇਰਤਾ ਪਿੰਡ ‘ਚ ਇਸ ਭੂਚਾਲ ਨਾਲ ਕਈ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ।
mudah² bantuan segera datang… pic.twitter.com/hsyJv3rSsy
— bujelkece (@trigowes) November 21, 2022
ਇਸ ਤੋਂ ਪਹਿਲਾਂ ਵੀ 18 ਨਵੰਬਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਨੇੜਲੇ ਇਲਾਕੇ ਵਿੱਖੇ ਭੂਚਾਲ ਆਇਆ ਸੀ ,ਜਿਸ ਨੂੰ ਰੈਕਟਰ ਪੈਮਾਨੇ ‘ਤੇ 6.6 ਮਾਪਿਆ ਗਿਆ ਸੀ।