India

ਦੁਸ਼ਯੰਤ ਚੌਟਾਲਾ ਦੀ ਰਾਜਪਾਲ ਨੂੰ ਚਿੱਠੀ, ਕੀਤੀ ਅਹਿਮ ਮੰਗ

ਹਰਿਆਣਾ ਦੇ ਤਿੰਨ ਅਜ਼ਾਦ ਵਿਧਾਇਕਾਂ ਵੱਲੋਂ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਸੂਬੇ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਅਤੇ ਫਲੋਰ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।

ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਾਡੇ ਵੱਲੋਂ ਸਰਕਾਰ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਤੇ ਤਿੰਨ ਅਜ਼ਾਦ ਵਿਧਾਇਕ ਵੱਲੋਂ ਵੀ ਆਪਣਾ ਸਮਰਥਨ ਸਰਕਾਰ ਕੋਲੋਂ ਵਾਪਸ ਲੈ ਲਿਆ ਗਿਆ ਹੈ। ਸਰਕਾਰ ਕੋਲ ਭਰੋਸੇ ਦਾ ਵੋਟ ਨਹੀਂ ਹੈ।

ਉਨ੍ਹਾਂ ਰਾਜਪਾਲ ਕੋਲੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਆਪਣੀ ਚਿੱਠੀ ਵਿੱਚ ਕਿਹਾ ਕਿ ਜਜਪਾ ਵੱਲੋਂ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਹੋਰ ਸਿਆਸੀ ਪਾਰਟੀ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਪੁੰਡਰੀ ਦੇ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੋਂਦਰ ਅਤੇ ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਨੇ ਆਪਣਾ ਸਮਰਥਨ ਭਾਜਪਾ ਸਰਕਾਰ ਕੋੋਲੋ ਵਾਪਸ ਲੈ ਕੇ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਮਾਰਚ ਵਿੱਚ ਬੀਜੇਪੀ ਨੇ JJP ਨਾਲ ਗਠਜੋੜ ਟੁੱਟਣ ਤੋਂ ਬਾਅਦ ਅਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਸਰਕਾਰ ਬਣਾਈ ਸੀ।

ਇਹ ਵੀ ਪੜ੍ਹੋ – ਪੂਰੇ ਪੰਜਾਬ ਤੋਂ ਵੱਖਰੀ ਹੈ ਸੰਗਰੂਰ ਲੋਕਸਭਾ ਹਲਕੇ ਦੀ ਸੋਚ! ਪਾਰਟੀ ਤੋਂ ਜ਼ਿਆਦਾ ਉਮੀਦਵਾਰ ਦਾ ਕੱਦ ਵੱਡਾ! ਇਸ ਵਾਰ ਵੀ ਇਹੀ ਸੰਕੇਤ!