Punjab

ਦਿਨ ਦਿਹਾੜੇ ਲੁਟੇ ਰਿਆਂ ਨੇ ਲੁੱ ਟੀ ਬੱਸ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਦਿਨੋਂ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਲੁੱ ਟਾਂ ਖੋ ਹਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਲੁਧਿਆਣਾ ਜਲੰਧਰ ਮੁੱਖ ਮਾਰਗ ਉਤੇ ਲੁਟੇ ਰਿਆਂ ਨੇ ਸਰਕਾਰੀ ਬੱਸ ਨੂੰ ਆਪਣਾ ਨਿ ਸ਼ਾਨਾ ਬਣਾਇਆ।ਲੁਟੇ ਰਿਆਂ ਨੇ ਬੱਸ ਵਿੱਚ ਸਫਰ ਰਹੀਆਂ ਸਵਾਰੀਆਂ ਨੂੰ ਵੀ ਆਪਣਾ ਨਿ ਸ਼ਾਨਾ ਬਣਾਇਆ। ਦਿੱਸਿਆ ਜਾ ਰਿਹਾ ਹੈ ਕਿ ਲੁਟੇਰੇ ਬੱਸ ਕੰਡਕਟਰ ਅਤੇ ਬੱਸ ਵਿੱਚ ਸਫਰ ਕਰ ਰਹੀਆਂ ਸਵਾਰੀਆਂ ਤੋਂ ਲੁੱ ਟ ਕੇ ਫਰਾਰ ਹੋ ਗਏ। ਇਸ ਘਟ ਨਾ ਵਾਪਰਨ ਦੇ ਬਾਅਦ ਲੋਕਾਂ ਨੇ ਗੁੱਸੇ ਵਿੱਚ ਮੁੱਖ ਸੜਕ ਉਤੇ ਆਵਾਜਾਈ ਠੱਪ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ। ਟੋਲ ਪਲਾਜ਼ਾ ਨੇੜੇ ਡਰਾਈਵਰ ਨੇ ਬੱਸ ਰੋਕ ਲਈ ਤੇ ਕੰਡਕਟਰ ਬੱਸ ਦੇ ਬਾਹਰ ਖੜ੍ਹਾ ਹੋ ਕੇ ਸਵਾਰੀਆਂ ਚੜ੍ਹਾ ਰਿਹਾ ਸੀ। ਇਸ ਦੌਰਾਨ ਤਿੰਨ ਲੁ ਟੇਰੇ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ‘ਤੇ ਉੱਥੇ ਆ ਗਏ ਅਤੇ ਉਨ੍ਹਾਂ ਨੇ ਕੰਡਕਟਰ ਪਾਸੋਂ ਨਕਦੀ ਦੀ ਮੰਗ ਕੀਤੀ ਜਦੋਂ ਕੰਡਕਟਰ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ‘ਚੋਂ ਇਕ ਲੁ ਟੇਰੇ ਨੇ ਆਪਣੇ ਕੋਲ ਰੱਖੀ ਪਿਸ ਤੌਲ ਕੱਢ ਲਈ ਅਤੇ ਜਾਨੋਂ ਮਾ ਰਨ ਦੀ ਧਮ ਕੀ ਦੇ ਕੇ ਕੰਡਕਟਰ ਪਾਸੋਂ ਨਕਦੀ ਵਾਲਾ ਬੈਗ ਖੋਹ ਲਿਆ।  

ਦੱਸਿਆ ਜਾ ਰਿਹਾ ਹੈ ਕਿ ਲੁਟੇ ਰੇ ਬੱਸ ਕੰਡਕਟਰ ਅਤੇ ਬੱਸ ਵਿੱਚ ਸਫਰ ਕਰ ਰਹੀਆਂ ਸਵਾਰੀਆਂ ਤੋਂ ਲੁੱਟ ਕਰਕੇ ਫ ਰਾਰ ਹੋ ਗਏ। ਇਸ ਘ ਟਨਾ ਵਾਪਰਨ ਦੇ ਬਾਅਦ ਲੋਕਾਂ ਨੇ ਗੁੱ ਸੇ ਵਿੱਚ ਮੁੱਖ ਸੜਕ ਉਤੇ ਆਵਾਜਾਈ ਠੱਪ ਕਰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਘਟਨਾ ਨੂੰ ਲੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਿੱਖਾ ਪ੍ਰਤੀਕਰਮ ਵੀ ਦਿੱਤਾ ਹੈ ਤੇ ਇੱਕ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਕਾਰਨ ਅਰਾਜਕਤਾ ਦਾ ਮਾਹੌਲ ਹੈ। ਲੁਧਿਆਣਾ-ਜਲੰਧਰ ਹਾਈਵੇਅ ‘ਤੇ ਅੱਜ ਦਿਨ ਦਿਹਾੜੇ ਇੱਕ ਬੱਸ ਨੂੰ ਅਗਵਾ ਕਰਕੇ ਬੰਦੂ ਕ ਦੀ ਨੋਕ ‘ਤੇ ਸਵਾਰੀਆਂ ਨੂੰ ਲੁੱ ਟ ਲਿਆ ਗਿਆ। ਜਿੱਥੇ ਆਮ ਆਦਮੀ ਡਰ ਨਾਲ ਕੰਬ ਰਿਹਾ ਹੈ, ਉੱਥੇ ਅਪ ਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।

ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕਸਦਿਆਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਅਰਾਜਕਤਾ ਵਿੱਚ ਘਿਰ ਗਿਆ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਸੀ.ਐਮ ਭਗਵੰਤ ਮਾਨ ਕਿਰਪਾ ਕਰਕੇ ਜਾਗੋ ਅਤੇ ਕੌਫੀ ਪੀਓ। ਕੀ ਇਸ ਬਦਲਾਵ ਦਾ ਵਾਅਦਾ ਤੁਸੀਂ ਅਤੇ ਅਰਵਿੰਦਕੇਜਰੀਵਾਲ ਚੋਣਾਂ ਤੋਂ ਪਹਿਲਾਂ ਕੀਤਾ ਸੀ ?