ਬਿਊਰੋ ਰਿਪੋਰਟ : ਹੜ੍ਹ ਦੌਰਾਨ ਪੰਜਾਬ ਵਿੱਚ ਸਿਆਸਤ ਵੀ ਰਝ ਕੇ ਹੋ ਰਹੀ ਹੈ । ਲੋਕਾਂ ਦੀ ਮਦਦ ਦੇ ਬਹਾਨੇ ਸਿਆਸਤਦਾਨ ਆਪਣੇ ਹਿਮਾਇਤੀਆਂ ਨਾਲ ਇੱਕ ਦੂਜੇ ਤੋਂ ਅੱਗੇ ਲੱਗਣ ਦੀ ਹੋੜ ਵਿਖਾਈ ਦੇ ਰਹੀ ਹੈ। ਇਸੇ ਦੌਰਾਨ ਸਮਾਣਾ ਦੇ ਪਿੰਡ ਸੱਸਾਂ ਗੁਜਰਾਂ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਵਿਚਾਲੇ ਤਿੱਖੀ ਬਹਿਸ ਹੋ ਗਈ । ਸਭ ਤੋਂ ਪਹਿਲਾਂ ਬੋਟ ਲਿਜਾ ਰਹੇ ਇੱਕ ਟਰੈਕਟਰ ਨੂੰ ਜੈ ਇੰਦਰ ਕੌਰ ਨੇ ਰੋਕਿਆ ਪਿੱਛੋ ਆ ਰਹੇ ਮੰਤਰੀ ਚੇਤਨ ਸਿੰਘ ਜੋੜਮਾਜਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਜੈ ਇੰਦਰ ਕੌਰ ਟਰੈਕਟਰ ‘ਤੇ ਚੜ ਗਈ । ਇਸ ਤੋਂ ਬਾਅਦ ਜੋੜਾਮਾਜਰਾ ਵੀ ਗਰਮ ਹੋ ਗਏ ਅਤੇ ਉਨ੍ਹਾਂ ਨੇ ਜੈ ਇੰਦਰ ਨੂੰ ਹੇਠਾਂ ਉਤਰ ਲਈ ਕਿਹਾ ਪਰ ਉਹ ਟਰੈਕਟਰ ‘ਤੇ ਹੀ ਬੈਠੇ ਰਹੇ । ਫਿਰ ਜੋੜਮਾਜਰਾ ਨੇ ਟਰੈਕਟਰ ਚੱਲਾ ਰਹੇ ਡਰਾਈਵਰ ਨੂੰ ਹੇਠਾਂ ਉਤਰਨ ਲ਼ਈ ਕਿਹਾ ਪਰ ਉਹ ਨਹੀਂ ਉਤਰਿਆ ਫਿਰ ਟਰੈਕਟਰ ਅੱਗੇ ਚੱਲਾ ਗਿਆ ।
ਜੈ ਇੰਦਰ ਦਾ ਇਲਜ਼ਾਮ
ਇਸ ਪੂਰੇ ਵਿਵਾਦ ਨੂੰ ਲੈਕੇ ਜੈ ਇੰਦਰ ਕੌਰ ਅਤੇ ਮੰਤਰੀ ਜੋੜਾ ਮਾਜਰਾ ਦੋਵਾਂ ਦਾ ਬਿਆਨ ਸਾਹਮਣੇ ਆਇਆ ਹੈ । ਜੈ ਇੰਦਰ ਕੌਰ ਨੇ ਕਿਹਾ ਕਿ ਮੈਨੂੰ ਇਤਲਾਹ ਮਿਲੀ ਸੀ ਕਿ ਪਿੰਡ ਪਿੰਡ ਸੱਸਾਂ ਗੁਜਰਾਂ ਦੇ 5 ਪਿੰਡਾਂ ਤੱਕ ਤਿੰਨ ਦਿਨਾਂ ਤੋਂ ਨਾ ਪਾਣੀ ਪਹੁੰਚਿਆ ਨਾ ਹੀ ਖਾਣ ਦਾ ਸਮਾਨ। ਇਸੇ ਲਈ ਅਸੀਂ ਲੋਕਾਂ ਦੀ ਮਦਦ ਦੇ ਲਈ ਖਾਣਾ ਲੈਕੇ ਆਏ ਸੀ । ਜੈ ਇੰਦਰ ਨੇ ਕਿਹਾ ਖਾਣਾ ਪਹੁੰਚਾਉਣ ਲਈ ਬੋਟ ਦੀ ਜ਼ਰੂਰਤ ਸੀ ਅਸੀਂ ਖਾਲਸਾ ਏਡ ਅਤੇ ਅਧਿਕਾਰੀਆਂ ਨੂੰ ਫੋਨ ਕੀਤਾ ਇਸ ਦੌਰਾਨ ਸਾਨੂੰ ਟਰੈਕਟਰ ਤੇ ਇੱਕ ਬੋਟ ਨਜ਼ਰ ਆਈ। ਅਸੀਂ ਟਰੈਕਟਰ ਨੂੰ ਰੋਕਿਆ ਅਤੇ ਕਿਹਾ ਸਾਨੂੰ ਇੱਕ ਬੋਟ ਦੇ ਦਿਉ ਅਸੀਂ ਹੁਣੇ ਖਾਣਾ ਦੇਕੇ ਆ ਜਾਵਾਂਗੇ । ਪਹਿਲਾਂ ਡਰਾਈਵਰ ਨੇ ਕਿਹਾ ਮੈਂ ਦੇ ਦਿੰਦਾ ਹਾਂ ਫਿਰ ਕਿਹਾ ਮੰਤਰੀ ਸਾਹਬ ਆ ਰਹੇ ਹਨ ਉਨ੍ਹਾਂ ਤੋਂ ਪੁੱਛੋਂ । ਇੰਨੀ ਦੇਰ ਵਿੱਚ ਮੰਤਰੀ ਸਾਹਬ ਆ ਗਏ ਅਤੇ ਉਨ੍ਹਾਂ ਨੇ ਕਿਹਾ ਹਰਿਆਣਾ ਬੋਟ ਜਾਣੀ ਹੈ ਮੈਂ ਕਿਹਾ ਸਾਨੂੰ ਥੋੜ੍ਹੀ ਦੇਰ ਲਈ ਦੇ ਦਿਉ ਤਾਂ ਉਨ੍ਹਾਂ ਨੇ ਆਪ ਕਿਹਾ ਟਰੈਕਟ ਚੱਲਾ ਕੇ ਲੈ ਜਾਉ। ਫਿਰ ਮੈਂ ਟਰੈਕਟਰ ‘ਤੇ ਚੜ ਗਈ । ਉਧਰ ਇਸ ਵਿਵਾਦ ਤੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਜੋੜਾਮਾਜਰਾ ਦੀ ਸਫਾਈ
ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਜੈ ਇੰਦਰ ਦੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਅਸੀਂ 5 ਦਿਨਾ ਤੋਂ ਗਰਾਉਂਡ ‘ਤੇ ਕੰਮ ਕਰ ਰਹੇ ਹਾਂ। ਲੋਕਾਂ ਨੂੰ ਪਾਣੀ,ਚਾਹ,ਲੰਗਰ ਦੀ ਸੇਵਾ ਕਰ ਰਹੇ ਹਾਂ। ਪਰ ਜੈ ਇੰਦਰ ਅਚਾਨਕ ਆਈ ਅਤੇ ਕਿਹਾ ਧੱਕੇ ਨਾਲ ਕਿਸ਼ਤੀਆਂ ਇੱਥੇ ਹੀ ਉਤਾਰੋ । ਉਨ੍ਹਾਂ ਨੇ ਕਿਹਾ ਇਸੇ ਇਲਾਕੇ ਵਿੱਚ ਪਹਿਲਾਂ ਹੀ ਤਿੰਨ ਕਿਸ਼ਤੀਆਂ ਚੱਲ ਰਹੀਆਂ ਸਨ । ਅਸੀਂ ਅੱਗੇ ਦੇ ਇਲਾਕੇ ਇਹ ਕਿਸ਼ਤੀਆਂ ਮਦਦ ਲਈ ਲੈਕੇ ਜਾ ਰਹੇ ਸੀ ਕਿਉਂਕਿ ਉੱਥੇ ਮਦਦ ਦੀ ਜ਼ਰੂਰਤ ਸੀ । ਪਰ ਜੈ ਇੰਦਰ ਨੇ ਆਕੇ ਸਿਆਸਤ ਖੇਡੀ ਅਤੇ ਜ਼ਬਰਨ ਕਿਹਾ ਮੈਨੂੰ ਕਿਸ਼ਤੀ ਚਾਹੀਦੀ ਹੈ । ਉਨ੍ਹਾਂ ਕਿਹਾ ਕਈ ਲੋਕ ਖਾਣਾ ਲੈਕੇ ਖੜੇ ਸਨ ਅਸੀਂ ਇੱਕ-ਇੱਕ ਕਰਕੇ ਪਹੁੰਚਾ ਰਹੇ ਸਨ । ਪਰ ਉਹ ਫੋਟੋ ਖਿਚਵਾਉਣ ਦੇ ਚੱਕਰ ਵਿੱਚ ਉਲਝ ਗਈ ਅਤੇ ਜ਼ਿੱਦ ਕਰਨ ਲੱਗੀ । ਜੋੜਾਮਾਜਰਾ ਨੇ ਕਿਹਾ ਅਜਿਹੇ ਮੌਕੇ ਸਿਆਸਤ ਕਰਨ ਦੀ ਜ਼ਰੂਤ ਨਹੀਂ ਹੁੰਦੀ ਹੈ ਬਲਕਿ ਲੋਕਾਂ ਦੀ ਮਦਦ ਲਈ ਹੱਥ ਵਧਾਉਣ ਦੀ ਹੁੰਦੀ ਹੈ ।